JP Nadda's wife's car stolen |ਜਿੰਨਾਂ ਦੀ ਦੇਸ਼ 'ਚ ਹੈ ਸਰਕਾਰ, ਉਨ੍ਹਾਂ ਦੀ ਚੋਰ ਲੈ ਗਏ ਕਾਰ !
Download ABP Live App and Watch All Latest Videos
View In AppJP Nadda's wife's car stolen |ਜਿੰਨਾਂ ਦੀ ਦੇਸ਼ 'ਚ ਹੈ ਸਰਕਾਰ, ਉਨ੍ਹਾਂ ਦੀ ਚੋਰ ਲੈ ਗਏ ਕਾਰ !
#BJP #JPNadda #carstolen #Delhi #abpsanjha #abplive
ਪਾਰਟੀ ਦੇ ਕੌਮੀ ਪ੍ਰਧਾਨ ਦੇ ਪਰਿਵਾਰ ਨੂੰ ਵੀ ਨਹੀਂ ਬਕਸ਼ਿਆ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਮੱਲਿਕਾ ਨੱਡਾ ਦੀ ਕਾਰ ਚੋਰੀ ਹੋਣ ਦੀ ਖ਼ਬਰ ਹੈ। ਡਰਾਈਵਰ ਜੋਗਿੰਦਰ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਡਰਾਈਵਰ ਕਾਰ ਸੇਵਾ ਲਈ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋ ਗਈ ਸੀ।ਸੂਤਰਾਂ ਅਨੁਸਾਰ ਕਾਰ ਸਰਵਿਸ ਸੈਂਟਰ ਤੋਂ ਚੋਰੀ ਹੋਈ। ਚੋਰੀ ਹੋਈ ਕਾਰ ਚਿੱਟੇ ਰੰਗ ਦੀ ਫਾਰਚੂਨਰ ਕਾਰ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਾਰ ਚੋਰੀ ਹੋਈ ਤਾਂ ਡਰਾਈਵਰ ਖਾਣਾ ਖਾਣ ਗਿਆ ਸੀ। ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਕਾਰ ਗੁਰੂਗ੍ਰਾਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ।ਦੱਸ ਦੇਈਏ ਕਿ ਹਾਲ ਹੀ 'ਚ ਈਕੋ ਡਿਜੀਟਲ ਇੰਸ਼ੋਰੈਂਸ ਦੀ 'ਥੀਫਟ ਐਂਡ ਦਿ ਸਿਟੀ 2024' ਰਿਪੋਰਟ 'ਚ ਦੱਸਿਆ ਗਿਆ ਸੀ ਕਿ 2022 ਦੇ ਮੁਕਾਬਲੇ ਦੇਸ਼ 'ਚ ਵਾਹਨ ਚੋਰੀ ਦੇ ਮਾਮਲਿਆਂ 'ਚ 2.5 ਗੁਣਾ ਵਾਧਾ ਹੋਇਆ ਹੈ ਅਤੇ ਦਿੱਲੀ ਸਭ ਤੋਂ ਅੱਗੇ ਹੈ। ਸੂਚੀ ਵਿੱਚ ਸਭ ਤੋਂ ਸਿਖਰ 'ਤੇ ਹੈ। ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਵਿੱਚ ਹਰ 14 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਹੈ।