'ਆਪ' ਠੇਕੇਦਾਰਾਂ ਦੀ ਸਰਕਾਰ- ਗੌਤਮ ਗੰਭੀਰ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪੇਮਾਰੀ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਾਅਵਾ ਕੀਤਾ ਕਿ ਕੋਈ ‘ਆਮ ਆਦਮੀ ਕੀ ਸਰਕਾਰ’ ਨਹੀਂ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੰਭੀਰ ਨੇ ਕਿਹਾ ਕਿ "ਉਹ ਬੇਨਕਾਬ ਹੋਣ ਤੋਂ ਇੰਨਾ ਡਰੇ ਹੋਏ ਸੀ ਕਿ ਉਨ੍ਹਾਂ ਨੇ ਆਬਕਾਰੀ ਨੀਤੀ ਵਾਪਸ ਲੈ ਲਈ। ਜੇਕਰ ਤੁਸੀਂ ਇੰਨੇ ਸੱਚੇ, ਇਮਾਨਦਾਰ ਸੀ, ਤਾਂ ਤੁਹਾਨੂੰ ਇਸ ਸ਼ਰਾਬ ਨੀਤੀ ਨੂੰ ਜਾਰੀ ਰੱਖਣਾ ਚਾਹੀਦਾ ਸੀ ... ਇੱਥੇ ਕੁਝ ਵੀ ਕਾਲਾ ਨਹੀਂ ਹੈ। ਇੱਥੇ ਤਾਂ ਸਾਰੀ ਦਾਲ ਹੀ ਕਾਲੀ ਹੈ।" ਦਿੱਲੀ ਮਾਡਲ 'ਤੇ ਉਨ੍ਹਾਂ ਕਿਹਾ, 'ਕਿਰਪਾ ਕਰਕੇ ਲੋਕਾਂ ਨੂੰ ਦੱਸੋ, ਦਿੱਲੀ ਦਾ ਮਾਡਲ ਕੀ ਹੈ... ਸੱਤ ਸਾਲਾਂ 'ਚ ਨਾ ਕੋਈ ਨਵਾਂ ਸਕੂਲ, ਨਾ ਕੋਈ ਨਵਾਂ ਕਾਲਜ... ਰਾਸ਼ਟਰੀ ਰਾਜਧਾਨੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਮੌਨਸੂਨ ਦੌਰਾਨ ਇੱਥੇ ਹੜ੍ਹ ਆਉਂਦੇ ਹਨ... ਸੱਚ ਤਾਂ ਇਹ ਹੈ ਕਿ ਇਹ ਆਮ ਆਦਮੀ ਦੀ ਸਰਕਾਰ ਨਹੀਂ ਹੈ।"
Tags :
Punjab News Manish Sisodia Gautam Gambhir Delhi Government Delhi Model Excise Policy BJP MP Central Bureau Of Investigation ABP Sanjha Arvind Kejriwal Delhi Deputy Chief Minister