ਏਬੀਪੀ ਸਾਂਝਾ 'ਤੇ 20 ਅਗਸਤ ਦੀਆਂ ਵੱਡੀਆਂ ਖ਼ਬਰਾਂ
14 ਘੰਟੇ ਰੇਡ, 15 ਖਿਲਾਫ FIR: ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਚੱਲੀ CBI ਦੀ ਰੇਡ, ਐਕਸਾਈਜ਼ ਪੌਲਿਸੀ ਮਾਮਲੇ ਚ ਸਿਸੋਦੀਆ ਸਣੇ 15 ਲੋਕਾਂ ਖਿਲਾਫ FIR, ਸਿਸੋਦੀਆ ਬੋਲੇ- ਚੰਗਾ ਕੰਮ ਕਰਨ ਵਾਲਿਆਂ ਨੂੰ ਰੋਕਣ ਦੀ ਹੋ ਰਹੀ ਕੋਸ਼ਿਸ਼
ਪੰਚਕੁਲਾ ਦੌਰੇ 'ਤੇ ਰਾਜਨਾਥ: ਅੱਜ ਪੰਚਕੁਲਾ ਦੌਰੇ 'ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਬੀਜੇਪੀ ਦਫਤਰ ਦਾ ਕਰਨਗੇ ਉਦਘਾਟਨ, ਮੁੱਖ ਮੰਤਰੀ ਮਨੋਹਰ ਲਾਲ ਸਣੇ ਹਰਿਆਣਾ ਦੀ ਲੀਡਰਸ਼ਿਪ ਰਹੇਗੀ ਮੌਜੂਦ
ਮੀਂਹ ਨੇ ਰੋਕੀ ਵੈਸ਼ਣੋ ਦੇਵੀ ਯਾਤਰਾ: ਭਾਰੀ ਬਾਰਿਸ਼ ਨਾਲ ਹਿਮਾਚਲ ਬੇਹਾਲ, ਪਾਣੀ ਦੇ ਤੇਜ਼ ਵਹਾਅ ਕਾਰਨ ਰੋਕੀ ਗਈ ਵੈਸ਼ਣੋ ਦੇਵੀ ਦੀ ਯਾਤਰਾ, ਕਟੜਾ 'ਚ ਹੀ ਰੋਕੇ ਗਏ ਸ਼ਰਧਾਲੂ
ਮੁੜ ਤੋੜੀ ਗਈ ਗਾਂਧੀ ਦੀ ਮੂਰਤੀ: ਅਮੇਰਿਕਾ ਦੇ ਨਿਊਯਾਰਕ 'ਚ ਮੁੜ ਤੋੜੀ ਗਈ ਮਹਾਤਮਾ ਗਾਂਧੀ ਦੀ ਮੂਰਤੀ, ਸੀਸੀਟੀਵੀ 'ਚ ਕੈਦ ਹੋਏ ਬੁੱਤ ਤੋੜਨ ਵਾਲੇ, 2 ਹਫਤਿਆਂ ਅੰਦਰ ਲਗਾਤਾਰ ਦੂਜੀ ਅਜਿਹੀ ਘਟਨਾ
ਇੰਡੀਆ VS ਜ਼ਿੰਮਬਾਵੇ: ਭਾਰਤ ਤੇ ਜ਼ਿੰਮਬਾਵੇ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ, ਤਿੰਨ ਦਿਨਾਂ ਸੀਰੀਜ਼ ਆਪਣੇ ਨਾਂਅ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ