ਵੀਰਭਦਰ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਲੱਗੀ ਭੀੜ,ਆਖਰੀ ਝਲਕ ਲਈ ਹਰ ਕੋਈ ਬੇਤਾਬ
ਵੀਰਭਦਰ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਲੱਗੀ ਭੀੜ
ਰਾਹੁਲ ਗਾਂਧੀ ਨੇ ਵੀ ਵੀਰਭਦਰ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
ਕਾਂਗਰਸ ਭਵਨ ‘ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਪਾਰਥਿਵ ਸਰੀਰ
ਵੱਡੀ ਗਿਣਤੀ ‘ਚ ਲੋਕ ਆਖਰੀ ਦਰਸ਼ਨਾਂ ਲਈ ਹੋਏ ਇਕੱਠੇ
ਇਕੱਠ ਦੌਰਾਨ ਕੋਰੋਨਾ ਨੇਮਾਂ ਦੀਆਂ ਖੂਬ ਉੱਠੀਆਂ ਧੱਜੀਆਂ
ਵੀਰਵਾਰ ਸਵੇਰੇ IGMC ਹਸਪਤਾਲ ‘ਚ ਲਏ ਸਨ ਆਖਰੀ ਸਾਹ
55 ਸਾਲ ਤੋਂ ਸਿਆਸਤ ‘ਚ ਸਰਗਰਮ ਸਨ ਵੀਰਭਦਰ ਸਿੰਘ
1962 ‘ਚ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ
1977,79,80 ਅਤੇ 2012 ‘ਚ ਹਿਮਾਚਲ ਕਾਂਗਰਸ ਦੇ ਪ੍ਰਧਾਨ ਰਹੇ
ਵੀਰਭਦਰ ਸਿੰਘ 9 ਵਾਰ ਵਿਧਾਇਕ ਅਤੇ 5 ਵਾਰ ਸਾਂਸਦ ਬਣੇ
ਵੀਰਭਦਰ ਸਿੰਘ ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ
ਪਹਿਲੀ ਵਾਰ ਵੀਰਭਦਰ 1983 ‘ਚ ਮੁੱਖ ਮੰਤਰੀ ਬਣੇ
ਮੌਜੂਦਾ ਵੇਲੇ ‘ਚ ਸੋਲਨ ਦੇ ਅਰਕੀ ਹਲਕੇ ਤੋਂ ਵਿਧਾਇਕ ਸਨ
ਲੋਕ ਪਿਆਰ ਨਾਲ ਵੀਰਭਦਰ ਸਿੰਘ ਨੂੰ ਰਾਜਾ ਸਾਹਬ ਕਹਿੰਦੇ ਸਨ
ਵੀਰਭਦਰ ਸਿੰਘ ਨੇ ਕ੍ਰਿਸ਼ਣ ਵੰਸ਼ ਦੇ 122ਵੇਂ ਰਾਜਾ ਵਜੋਂ ਸੰਭਾਲੀ ਸੀ ਗੱਦੀ
ਵਿਰੋਧੀ ਵੀ ਵੀਰਭਦਰ ਦੇ ਸਿਆਸੀ ਦਾਅ ਪੇਚਾਂ ਦੇ ਸਨ ਮੁਰੀਦ
ਪੰਡਿਤ ਨਹਿਰੂ ਤੋਂ ਲੈ ਕੇ ਹੁਣ ਤੱਕ ਦੀ ਕਾਂਗਰਸ ਦੇ ਦੇਖੇ ਸਾਰੇ ਦੌਰ
ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਦੇ ਦੌਰ ਦੀ ਕਾਂਗਰਸ ਦਾ ਰਹੇ ਹਿੱਸਾ
ਸਿਆਸੀ ਸਫਾਂ ‘ਚ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ ਬਾਅਦ ਸੋਗ
ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੇ ਸੁਪਰ ਸਟਾਰ ਸਨ ਵੀਰਭਦਰ
ਸ਼ਨਿੱਚਰਵਾਰ ਨੂੰ ਵੀਰਭਦਰ ਸਿੰਘ ਦਾ ਹੋਵੇਗਾ ਅੰਤਿਮ ਸਸਕਾਰ