Delhi cop kicks people during namaz |ਦਿੱਲੀ 'ਚ ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਪੁਲਿਸ ਵਾਲੇ ਨੇ ਮਾਰੀ ਲੱਤ

Delhi cop kicks people during namaz |ਦਿੱਲੀ 'ਚ ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਪੁਲਿਸ ਵਾਲੇ ਨੇ ਮਾਰੀ ਲੱਤ

#Delhi #cop #Friday #namaz #road #suspended #abpsanjha #Sukhpalkhaira 

ਦਿੱਲੀ ਦੇ ਇੰਦਰਲੋਕ 'ਚ ਇੱਕ ਪੁਲਿਸ ਵਾਲਾ ਨਮਾਜ਼ ਪੜਦੇ ਹੋਏ ਨਮਾਜ਼ੀਆਂ ਦੇ ਲੱਤ ਮਾਰ ਦਿੰਦਾ, ਪੁਲਿਸ ਵਾਲੇ ਦਾ ਨਾਮ ਮਨੋਜ ਦੱਸਿਆ ਗਿਆ ਹੈ, ਜਿਸ ਤੇ ਇਲਜ਼ਾਮ ਨੇ ਕੇ ਸਜਦੇ ਵਿੱਚ ਬੈਠੇ ਨਮਾਜ਼ੀਆਂ ਦੇ ਲੱਤ ਮਾਰੀ ਗਈ ਹੈ,ਪੁਲਿਸ ਦੇ ਲੱਤ ਮਾਰਦਿਆਂ ਹੀ ਭੀੜ ਇਕੱਠੀ ਹੋ ਜਾਂਦੀ ਹੈ, ਟ੍ਰੈਫਿਕ ਰੁਕ ਜਾਂਦਾ ਹੈ ਕਿਉਂਕਿ ਇਹ ਇੱਕ ਭੀੜ ਭਾੜ ਵਾਲੀ ਸੜਕ ਸੀ, ਇਸ ਮਾਮਲੇ ਦਾ ਵੀਡੀਓ ਬਣਿਆ ਅਤੇ ਫਿਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ,  ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਪ੍ਰਾਥਨਾ ਕਰਦੇ ਸਾਡੇ ਮੁਸਲਿਮ ਭਾਈਚਾਰੇ ਨਾਲ ਇਸ ਤਰ੍ਹਾਂ ਦਾ ਸ਼ਰਮਨਾਕ ਰਵੱਈਆ ਅਤੇ ਉਹ ਵੀ ਪੁਲਿਸ ਵੱਲੋਂ ਪਰੇਸ਼ਾਨ ਕਰਨ ਵਾਲਾ ਹੈ, ਇਸ ਤਰ੍ਹਾਂ ਦਾ ਵਹਿਸ਼ੀ ਵਿਵਹਾਰ ਹੋਰ ਵੀ ਵਧਣ ਵਾਲਾ ਹੈ ਜੇਕਰ ਭਾਰਤ ਦੇ ਲੋਕ ਮੌਜੂਦਾ ਸਰਕਾਰ ਨੂੰ ਵੋਟ ਦਿੰਦੇ ਹਨ ਤਾਂ । ਮੈਂ ਇਸ ਵਹਿਸ਼ੀ ਕਾਰੇ ਦੀ ਸਖ਼ਤ ਨਿਖੇਧੀ ਕਰਦਾ ਹਾਂ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ,ਹਲਾਕਿ ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਅਜਿਹਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ |

JOIN US ON

Telegram
Sponsored Links by Taboola