Himachal Cloudburst | ਹਿਮਾਚਲ ਰੂਟ ਦੀਆਂ ਬੱਸਾਂ ਬੰਦ- 77 ਲੋਕਾਂ ਦੀ ਮੌਤ ਤੇ 655 ਕਰੋੜ ਦਾ ਨੁਕਸਾਨ

Continues below advertisement

Himachal Cloudburst | ਹਿਮਾਚਲ ਰੂਟ ਦੀਆਂ ਬੱਸਾਂ ਬੰਦ- 77 ਲੋਕਾਂ ਦੀ ਮੌਤ ਤੇ 655 ਕਰੋੜ ਦਾ ਨੁਕਸਾਨ
ਹਿਮਾਚਲ 'ਚ ਕੁਦਰਤ ਨੇ ਮਚਾਈ ਤਬਾਹੀ 
ਸੁਰੱਖਿਆ ਦੇ ਮੱਦੇਨਜ਼ਰ 82 ਰੂਟਾਂ 'ਤੇ ਬੱਸ ਸੇਵਾਵਾਂ ਮੁਅੱਤਲ
ਹੁਣ ਤੱਕ ਸੂਬੇ 'ਚ 77 ਲੋਕਾਂ ਦੀ ਮੌਤ
ਹਿਮਾਚਲ ਨੂੰ 655 ਕਰੋੜ ਦਾ ਨੁਕਸਾਨ
ਲਾਪਤਾ 45 ਲੋਕਾਂ ਦੀ ਭਾਲ ਜਾਰੀ
ਬਾਰਿਸ਼ ਤੇ ਕੁਦਰਤ ਦੇ ਕੇਹਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਹਿਮਾਚਲ ਪ੍ਰਦੇਸ਼ ਤੋਂ 
ਜਿਥੇ ਬੱਦਲ ਫਟਣ ਤੇ ਮੂਸਲਾਧਾਰ ਬਾਰਿਸ਼ ਕਾਰਨ ਹੜ੍ਹ ਆਏ ਹੋਏ ਹਨ ਤੇ ਜਗਾਹ ਜਗਾਹ ਲੈਂਡਸਲਾਈਡ ਹੋ ਰਹੀ ਹੈ |
ਇਸ ਵਜ੍ਹਾ ਕਾਰਨ ਸੂਬੇ ਦੀਆਂ 114 ਸੜਕਾਂ ਬੰਦ ਪਈਆਂ ਹਨ 
ਮੌਸਮ ਵਿਭਾਗ ਨੇ 7 ਅਗਸਤ ਤੱਕ ਸੂਬੇ 'ਚ ਭਾਰੀ ਬਾਰਿਸ਼ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ,
ਮੰਡੀ 'ਚ 36 ਸੜਕਾਂ ਆਵਾਜਾਈ ਲਈ ਬੰਦ
ਕੁੱਲੂ ਵਿੱਚ 34, ਸ਼ਿਮਲਾ ਵਿੱਚ 27, ਲਾਹੌਲ ਅਤੇ ਸਪਿਤੀ ਵਿੱਚ ਅੱਠ
ਸੱਤ ਕਾਂਗੜਾ ਅਤੇ ਦੋ ਕਿਨੌਰ ਜ਼ਿਲ੍ਹੇ ਵਿੱਚ ਹਨ।
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਵੀ 82 ਰੂਟਾਂ 'ਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਨਾਲ ਸਬੰਧਤ ਘਟਨਾਵਾਂ 27 ਜੂਨ ਤੋਂ 1 ਅਗਸਤ ਦਰਮਿਆਨ ਹੋਈਆਂ।
77 ਲੋਕਾਂ ਦੀ ਜਾਨ ਚਲੀ ਗਈ ਅਤੇ 655 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਕੁੱਲੂ ਦਾ ਨਿਰਮੰਡ, ਸਾਂਝ ਅਤੇ ਮਲਾਨਾ, ਮੰਡੀ ਦਾ ਪਧਰ ਅਤੇ ਸ਼ਿਮਲਾ ਦਾ ਰਾਮਪੁਰ।
ਜਿਥੇ 31 ਜੁਲਾਈ ਦੀ ਰਾਤ ਨੂੰ ਬੱਦਲ ਫਟਣ ਦੀਆਂ ਕਈ ਘਟਨਾਵਾਂ ਵਾਪਰੀਆਂ
ਹੜ੍ਹ 'ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ।
ਬੱਦਲ ਫਟਣ ਤੋਂ ਬਾਅਦ ਲਾਪਤਾ 45 ਲੋਕਾਂ ਦੀ ਭਾਲ ਜਾਰੀ ਹੈ।
ਫੌਜ, NDRF, SDRF, ਇੰਡੋ ਤਿੱਬਤੀ ਬਾਰਡਰ ਪੁਲਿਸ (ITBP),
ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਹੋਮ ਗਾਰਡਜ਼
410 ਬਚਾਅ ਕਰਮਚਾਰੀ ਡਰੋਨ ਦੀ ਮਦਦ ਨਾਲ ਤਲਾਸ਼ੀ ਮੁਹਿੰਮ 'ਚ ਲੱਗੇ ਹੋਏ ਹਨ।
ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਪੀੜਤਾਂ ਨਾਲ ਗੱਲਬਾਤ ਕੀਤੀ 
ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਉਨ੍ਹਾਂ ਦੱਸਿਆ ਕਿ ਪੀੜਤਾਂ ਨੂੰ ਸਰਕਾਰ ਵਲੋਂ ਕਿਰਾਏ ਦੇ ਮਕਾਨ ਲਈ 5000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

Continues below advertisement

JOIN US ON

Telegram