ਸ਼ਾਤਿਰ ਚੋਰ ਨੇ ਕਿਵੇਂ ਸੈਕਿੰਟਾਂ 'ਚ ਮੋਟਰਸਾਈਕਲ ਨੂੰ ਕੀਤਾ ਰਫੂਚੱਕਰ

ਸ਼ਾਤਿਰ ਚੋਰ ਨੇ ਕਿਵੇਂ ਸੈਕਿੰਟਾਂ 'ਚ ਮੋਟਰਸਾਈਕਲ ਨੂੰ ਕੀਤਾ ਰਫੂਚੱਕਰ

ਫ਼ਿਰੋਜ਼ਾਬਾਦ ਥਾਣਾ ਉੱਤਰੀ ਜ਼ੋਨ ਦੇ ਨਗਰ ਨਿਗਮ ਦੇ ਵਾਟਰ ਵਰਕਸ ਵਿਭਾਗ ਦੇ ਦਫਤਰ ਬਾਹਰ ਤੋਂ ਚੋਰ ਨੇ ਮੋਟਰਸਾਈਕਲ ਚੋਰੀ ਕਰ ਲਿਆ।  ਸੀਸੀਟੀਵੀ ਕੈਮਰੇ ਵਿੱਚ  ਕੈਦ ਹੋਈਆ ਤਸਵੀਰਾਂ। ਚੋਰ ਦਾ ਚੋਰੀ ਕਰਨ ਦਾ ਅਨੋਖਾ ਅੰਦਾਜ਼ ਹੁਣ ਵੀਡੀਓ ਦੇ ਰੂਪ 'ਚ ਵਾਇਰਲ ਹੋ ਗਿਆ ਹੈ। ਪੁਲਿਸ ਚੋਰ ਦੀ ਭਾਲ ਕਰ ਰਹੀ ਹੈ। ਦਰਅਸਲ ਪੀੜਤ ਵਿਅਕਤੀ ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ 'ਚ ਗਿਆ ਸੀ ਅਤੇ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਚੋਰ ਬਾਈਕ ਚੋਰੀ ਕਰ ਚੁੱਕੇ ਸਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਚੋਰ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ ਅਤੇ ਉਹ ਮਾਸਟਰ ਚਾਬੀ ਨਾਲ ਬਾਈਕ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਚੋਰੀ ਸਬੰਧੀ ਥਾਣਾ ਉੱਤਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਸੀਸੀਟੀਵੀ ਰਾਹੀਂ ਚੋਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

JOIN US ON

Telegram
Sponsored Links by Taboola