INS Vikrant: PM Modi ਅੱਜ ਜਲ ਸੈਨਾ ਨੂੰ ਸੌਂਪਣਗੇ ਸਵਦੇਸ਼ੀ INS Vikrant
INS Vikrant: ਪ੍ਰਧਾਨ ਮੰਤਰੀ Narendra Modi ਦੇ ਕੇਰਲ ਦੌਰੇ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ। ਅੱਜ ਪ੍ਰਧਾਨ ਮੰਤਰੀ ਕੋਚੀ ਤੋਂ ਭਾਰਤੀ-ਨਿਰਮਿਤ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ Indian Navy ਵਿੱਚ ਸ਼ਾਮਲ ਕਰਨਗੇ। ਇਸ ਏਅਰਕ੍ਰਾਫਟ ਕੈਰੀਅਰ ਨੂੰ ਮੇਕ ਇਨ ਇੰਡੀਆ ਤਹਿਤ ਬਣਾਇਆ ਗਿਆ ਹੈ। ਇਹ ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ ਹੈ। ਭਾਰਤ ਤੋਂ ਪਹਿਲਾਂ ਸਿਰਫ ਪੰਜ ਦੇਸ਼ਾਂ ਨੇ 40 ਹਜ਼ਾਰ ਟਨ ਤੋਂ ਵੱਧ ਵਜ਼ਨ ਵਾਲਾ Aircraft Carrier ਬਣਾਇਆ ਹੈ। INS ਵਿਕਰਾਂਤ ਦਾ ਵਜ਼ਨ 45,000 ਟਨ ਹੈ।