ਦਾਰਜੀਲਿੰਗ ਦੌਰੇ ਦੌਰਾਨ Mamata Banerjee ਨੇ ਬਣਾਏ ਗੋਲ ਗੱਪੇ, ਵੀਡੀਓ ਹੋਈ ਵਾਇਰਲ
ਏਬੀਪੀ ਸਾਂਝਾ
Updated at:
13 Jul 2022 01:46 PM (IST)
Mamata Banerjee Viral Video: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨਾਲ ਜੁੜਨ ਦਾ ਇੱਕ ਵੱਖਰਾ ਤਰੀਕਾ ਅਪਣਾਉਂਦੇ ਹੋਏ, 12 ਜੁਲਾਈ ਨੂੰ ਦਾਰਜੀਲਿੰਗ ਦੀ ਆਪਣੀ ਫੇਰੀ ਦੌਰਾਨ ਰਾਹ 'ਚ ਇੱਕ ਸਟਾਲ 'ਤੇ, ਬੱਚਿਆਂ ਅਤੇ ਸੈਲਾਨੀਆਂ ਦੀ ਖਾਸ ਸੇਵਾ ਕੀਤੀ। ਜਿਸ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੁਪਰੀਮੋ ਆਲੂਆਂ ਨਾਲ ਗੋਲ ਗੱਪਿਆਂ ਨੂੰ ਭਰਦੇ ਹੋਏ ਅਤੇ ਉਨ੍ਹਾਂ ਨੂੰ ਇਮਲੀ ਦੇ ਪਾਣੀ ਵਿੱਚ ਡੁਬੋ ਕੇ ਲੋਕਾਂ ਨੂੰ ਪਰੋਸਦੇ ਨਜ਼ਰ ਆਈ। ਦੱਸ ਦਈਏ ਕਿ ਗੋਲ ਗੱਪਿਆਂ ਨੂੰ ਪੱਛਮੀ ਬੰਗਾਲ 'ਚ ਫੁਚਕਾ ਕਹਿੰਦੇ ਨੇ ਜਾਂਦਾ ਹੈ