National News in Punjabi: ਵੇਖੋ Delhi 'ਚ ਬਾਰਸ਼ ਨੇ ਕੀਤਾ ਲੋਕਾਂ ਨੂੰ ਖੱਜਲ, ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ ਅਤੇ ਜਾਣੋ ਰਾਜੀਵ ਗਾਂਧੀ ਕੇਸ 'ਚ ਕੌਣ ਪਹੁੰਚਿਆ ਸੁਪਰੀਮ ਕੋਰਟ
ਬਾਲਟਾਲ ਕੈਂਪ ਤੋਂ ਵੀ ਅਮਰਨਾਥ ਯਾਤਰਾ ਬਹਾਲ
ਪਹਿਲਗਾਮ ਤੋਂ ਬਾਅਦ ਬਾਲਟਾਲ ਕੈਂਪ ਤੋਂ ਵੀ ਅਮਰਨਾਥ ਯਾਤਰਾ ਬਹਾਲ ਹੋ ਗਈ ਹੈ। ਦੱਸ ਦਈਏ ਕਿ ਬੱਦਲ ਫਟਣ ਕਾਰਨ ਅਮਰਨਾਥ ਯਾਤਰਾ ਰੋਕੀ ਗਈ ਸੀ। ਸੋਮਵਾਰ ਨੂੰ ਪਹਿਲਗਾਮ ਬੇਸ ਕੈਂਪ ਤੋਂ ਯਾਤਰਾ ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਬਾਲਟਾਲ ਵਾਲਾ ਮਾਰਗ ਵੀ ਬਹਾਲ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਯਾਤਰਾ ਰੋਕੀ ਗਈ ਸੀ। 16 ਸ਼ਰਧਾਲੂ ਮਾਰੇ ਗਏ ਸੀ 40 ਦੇ ਕਰੀਬ ਲਾਪਤਾ ਨੇ ਜਿਨਾਂ ਦਾ ਰੈਸਕਿਊ ਵੀ ਲਗਾਤਾਰ ਜਾਰੀ ਹੈ।
ਦਿੱਲੀ 'ਚ ਮੀਂਹ ਤੋਂ ਬਾਅਦ ਲੱਗਾ ਟ੍ਰੈਫਿਕ ਜਾਮ
ITO ਚੌਕ ਨੇੜੇ ਨਜ਼ਰ ਲੰਬਾ ਜਾਮ ਆਇਆ। ਜਿੱਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ। ਮੀਂਹ ਕਾਰਨ ਦਿੱਲੀ ਦੇ ਕਈ ਇਲਾਕਿਆਂ ਚ ਪਾਣੀ ਭਰ ਗਿਆ। ਜਿਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਂਵਾਂ 'ਤੇ ਟ੍ਰੈਫਿਕ ਦੀ ਸਮੱਸਿਆ ਦੇਖਣ ਨੂੰ ਮਿਲੀ। ਦੱਸ ਦਈਏ ਕਿ ਸਵੇਰੇ ਦਫਤਰ ਲਈ ਨਿਕਲੇ ਲੋਕਾਂ ਨੂੰ ਟ੍ਰੈਫਿਕ ਨਾਲ ਦੋ ਚਾਰ ਹੋਣਾ ਪਿਆ। ITO ਚੌਕ ਤੇ ਲੰਬਾ ਜਾਮ ਲੱਗ ਗਿਆ, ਇੱਥੇ ਬੱਸਾਂ, ਆਟੋ, ਗੱਡੀਆਂ, ਦੁਪਹਿਆ ਵਾਹਨ ਜਾਮ 'ਚ ਫਸ ਗਏ।
ਰਾਜੀਵ ਗਾਂਧੀ ਕਤਲ ਦਾ ਇੱਕ ਹੋਰ ਦੋਸ਼ੀ ਪਹੁੰਚਿਆ SC
ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਕਤਲ ਦਾ ਇੱਕ ਹੋਰ ਦੋਸ਼ੀ ਆਪਣੀ ਰਿਹਾਈ ਦੀ ਗੁਹਾਰ ਲੈਕੇ ਸੁਪਰੀਮ ਕੋਰਟ ਪਹੁੰਚ ਗਿਆ। ਇਸ ਵਾਰ ਰਵੀਚੰਦਰਨ ਵੱਲੋਂ ਰਿਹਾਈ ਦੀ ਮੰਗ ਨੂੰ ਲੈਕੇ ਪਟੀਸ਼ਨ ਪਾਈ ਗਈ ਹੈ। ਇਸ ਤੋਂ ਪਹਿਲਾਂ 18 ਮਈ ਨੂੰ SC ਨੇ ਪੇਰਾਰਿਵਲਨ ਨੂੰ ਬਰੀ ਕੀਤਾ ਸੀ। ਰਾਜੀਵ ਗਾਂਧੀ ਕਤਲ ਮਾਮਲੇ 'ਚ ਅਜੇ ਵੀ 6 ਦੋਸ਼ੀ ਸਜ਼ਾ ਕੱਟ ਰਹੇ ਹਨ।