ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ
ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ
ਮੁੰਬਈ ਵਿੱਚ ਐਨਸੀਪੀ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ (baba siddique) ਦੇ ਕਤਲ ਵਿੱਚ ਸ਼ਾਮਲ ਚੌਥਾ ਮੁਲਜ਼ਮ ਪੰਜਾਬ ਦਾ ਨਿਕਲਿਆ ਹੈ। ਇਹ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖਤਰ ਹੈ। ਉਹ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਸਾਲ 2022 ਵਿੱਚ ਸੰਗਠਿਤ ਅਪਰਾਧ, ਕਤਲ ਤੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਬਾਬਾ ਸਿੱਦੀਕੀ ਦਾ ਕਤਲ 3 ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ਵਿੱਚੋਂ ਗੁਰਮੇਲ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰਾੜ ਦਾ ਰਹਿਣ ਵਾਲਾ ਹੈ। ਬਾਕੀ 2 ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਹਰਿਆਣਾ ਦੇ ਰਹਿਣ ਵਾਲੇ ਗੁਰਮੇਲ ਅਤੇ ਦੂਜੇ ਸ਼ੂਟਰ ਧਰਮਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜਾ ਸ਼ੂਟਰ ਸ਼ਿਵਕੁਮਾਰ ਅਜੇ ਫਰਾਰ ਹੈ।
Tags :
Baba Siddiqui Murder