RIP Ramoji Rao | ਮੀਡੀਆ ਹਸਤੀ ਤੇ ਰਾਮੋਜੀ ਸਮੂਹ ਦੇ ਚੇਅਰਮੈਨ ਰਾਮੋਜੀ ਰਾਓ ਦਾ ਦੇਹਾਂਤ

Continues below advertisement

RIP Ramoji Rao | ਮੀਡੀਆ ਹਸਤੀ ਤੇ ਰਾਮੋਜੀ ਸਮੂਹ ਦੇ ਚੇਅਰਮੈਨ ਰਾਮੋਜੀ ਰਾਓ ਦਾ ਦੇਹਾਂਤ

#RamojiRao #RIP #ETV #abplive 
88 ਸਾਲ ਦੇ ਸਨ ਰਾਮੋਜੀ ਰਾਓ 
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ 

ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। 
ਰਾਓ ਦਿੱਗਜ ਨਿਰਮਾਤਾ,ਈਟੀਵੀ ਨੈੱਟਵਰਕ ਦੇ ਮਾਲਕ ਤੇ ਹੈਦਰਾਬਾਦ ਫਿਲਮਸਿਟੀ ਦੇ ਮੁਖੀ ਸਨ |
ਰਾਮੋਜੀ ਨੇ ਤੇਲਗੂ ਫਿਲਮ ਉਦਯੋਗ, ਮੀਡੀਆ ਅਤੇ ਪੱਤਰਕਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਮੀਡੀਆ ਰਿਪੋਰਟਸ ਮੁਤਾਬਕ ਰਾਓ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ 5 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, 
ਜਿੱਥੇ ਅੱਜ ਤੜਕੇ 4.50 ਵਜੇ ਉਨ੍ਹਾਂ ਦੀ ਮੌਤ ਹੋ ਗਈ। ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ 
ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਅੰਤਿਮ ਦਰਸ਼ਨਾਂ ਲਈ ਲਿਆਂਦਾ ਗਿਆ। 
ਕਿਹਾ ਜਾਂਦਾ ਹੈ ਕਿ ਰਾਮੋਜੀ ਰਾਓ ਨੇ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਅਖ਼ਬਾਰ ਈਨਾਡੂ ਅਤੇ ਈਟੀਵੀ ਚੈਨਲ 
ਸਮੂਹ ਸ਼ੁਰੂ ਕਰਕੇ ਮੀਡੀਆ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਥੇ ਹੀ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਨੇ ਰਾਮੋਜੀ ਰਾਓ ਨੂੰ ਸ਼ਰਧਾਂਜਲੀ ਦੇਣ ਪਹੁੰਚੇ |
ਉਥੇ ਹੀ ਕਈ ਪ੍ਰਮੁੱਖ ਸਿਆਸੀ ਨੇਤਾਵਾਂ ਅਤੇ ਫਿਲਮੀ ਹਸਤੀਆਂ ਦੇ ਵਲੋਂ ਰਾਮੋਜੀ ਰਾਓ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ |

Continues below advertisement

JOIN US ON

Telegram