Shimla ਦੇ Sanjoli 'ਚ ਮਸਜਿਦ ਨੂੰ ਲੈ ਕੇ ਮਾਮਲਾ ਗਰਮਾਇਆ
Shimla ਦੇ Sanjoli 'ਚ ਮਸਜਿਦ ਨੂੰ ਲੈ ਕੇ ਮਾਮਲਾ ਗਰਮਾਇਆ
ਸ਼ਿਮਲਾ ਦੇ ਸੰਜੌਲੀ 'ਚ ਮਸਜਿਦ ਮਾਮਲੇ 'ਚ ਅੱਜ ਨਗਰ ਨਿਗਮ ਕਮਿਸ਼ਨਰ ਦੀ ਅਦਾਲਤ 'ਚ ਸੁਣਵਾਈ ਹੋਈ। ਜਿਸ ਵਿੱਚ ਵਕਫ਼ ਬੋਰਡ ਅਤੇ ਸਬੰਧਤ ਜੇ.ਈ ਨੂੰ ਫਟਕਾਰ ਲਗਾਈ ਗਈ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਤੈਅ ਕੀਤੀ ਗਈ ਹੈ। ਵਕ਼ਤ ਬੋਰਡ ਅਤੇ ਜੇ.ਈ ਨੂੰ ਇਸ ਕੇਸ ਵਿੱਚ ਧਿਰ ਬਣਨ ਲਈ ਸੰਜੌਲੀ ਵਾਸੀਆਂ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਵਕਫ਼ ਬੋਰਡ ਦੇ ਵਕੀਲ ਭੂਪ ਸਿੰਘ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਮੰਜ਼ਿਲ ਦੀ ਉਸਾਰੀ ਬਾਰੇ ਤਾਂ ਪਤਾ ਹੈ ਪਰ ਉਸ ਤੋਂ ਬਾਅਦ ਬਣੀਆਂ 4 ਹੋਰ ਮੰਜ਼ਿਲਾਂ ਕਿਸ ਨੇ ਬਣਵਾਈਆਂ, ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਵਕਫ਼ ਬੋਰਡ ਨੇ ਅਦਾਲਤ 'ਚ ਅਪੀਲ ਕੀਤੀ ਹੈ ਕਿ ਮਸਜਿਦ ਨੂੰ ਨਾ ਢਾਹਿਆ ਜਾਵੇ ਅਤੇ ਇਸ ਦਾ ਨਕਸ਼ਾ ਪਾਸ ਕੀਤਾ ਜਾਵੇ।