ਪੰਚਕੁਲਾ 'ਚ ਬੀਜੇਪੀ ਦਫਤਰ ਦਾ ਕਰਨਗੇ ਉਦਘਾਟਨ
Continues below advertisement
ਪੰਚਕੂਲਾ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਨੂੰ ਪੰਚਕੂਲਾ ਵਿੱਚ ਭਾਜਪਾ ਦੇ ਨਵੇਂ ਬਣੇ ਸੂਬਾ ਪੱਧਰੀ ਦਫ਼ਤਰ (ਪੰਚਕਮਲ) ਦਾ ਉਦਘਾਟਨ ਕਰਨਗੇ। ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਸ਼ੁੱਕਰਵਾਰ ਨੂੰ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਧਨਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦਫਤਰ ਬਹੁਪੱਖੀ ਗਤੀਵਿਧੀਆਂ ਦਾ ਕੇਂਦਰ ਹਨ। ਇਹ ਦਫ਼ਤਰ ਇੱਕ ਤਰ੍ਹਾਂ ਨਾਲ ਜਨਤਾ ਦੀ ਸੇਵਾ ਕਰਨ ਲਈ ਹਨ। ਪਾਰਟੀ ਇਨ੍ਹਾਂ ਦਫਤਰਾਂ ਰਾਹੀਂ ਜਨਤਾ ਦੀ ਸੇਵਾ ਕਰਦੀ ਹੈ।
Continues below advertisement
Tags :
Panchkula Bharatiya Janata Party Punjabi News Defense Minister Rajnath Singh Haryana BJP BJP Office Inauguration ABP Sanjha Om Prakash Dhankhar