'ਤੁਸੀਂ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਸਾਵਰਕਰ ਦੀ ਔਲਾਦ, ਅਸੀਂ ਭਗਤ ਸਿੰਘ ਦੇ ਬੱਚੇ, ਜੇਲ੍ਹ ਤੇ ਫਾਂਸੀ ਤੋਂ ਨਹੀਂ ਡਰਦੇ': ਕੇਜਰੀਵਾਲ

Continues below advertisement

ਮਨੀਸ਼ ਸਿਸੋਦੀਆ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ- "ਮੈਂ ਮਨੀਸ਼ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਇਮਾਨਦਾਰ ਤੇ ਦੇਸ਼ ਭਗਤ ਹਨ। ਮਨੀਸ਼ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਲਈ ਦਿਨ-ਰਾਤ ਕੰਮ ਕੀਤਾ।" ਲੋਕ ਜਾਣਦੇ ਨੇ ਅਸੀਂ ਜੇਲ੍ਹ ਤੋਂ ਨਹੀਂ ਡਰਦੇ। ਤੁਸੀਂ ਲੋਕ ਸਾਵਰਕਰ ਦੇ ਬੱਚੇ ਹੋ, ਅਸੀਂ ਭਗਤ ਸਿੰਘ ਦੇ ਬੱਚੇ ਹਾਂ, ਸੋਚਣ ਵਾਲੀ ਗੱਲ ਹੈ ਕਿ ਉਹ ਹੱਥ ਧੋ ਕੇ ਸਾਡੇ ਮਗਰ ਕਿਉਂ ਆ ਰਹੇ ਹਨ। ਇਸ ਦੇ ਤਿੰਨ ਕਾਰਨ ਹਨ-

ਪਹਿਲਾ ਆਮ ਆਦਮੀ ਦੇ ਲੋਕ ਇਮਾਨਦਾਰ ਹਨ, ਪੂਰੇ ਦੇਸ਼ ਦਾ ਇਹ ਵਿਸ਼ਵਾਸ ਹੈ। ਦੂਜਾ ਜਦੋਂ ਤੋਂ ਪੰਜਾਬ ਜਿੱਤੇ ਹਾਂ, ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ। ਸਾਨੂੰ ਕੋਈ ਨਹੀਂ ਰੋਕ ਸਕਦਾ। ਤੀਜਾ ਦਿੱਲੀ ਦੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਦਿੱਲੀ ਦੀ ਦੁਨੀਆ ਭਰ ਵਿੱਚ ਚਰਚਾ ਹੈ।

Continues below advertisement

JOIN US ON

Telegram