ਇਟਲੀ 'ਚ ਮੁੜ ਹੋਣਗੀਆਂ ਚੋਣਾਂ, ਰਾਸ਼ਟਰਪਤੀ ਨੇ ਭੰਗ ਕੀਤੀ ਸੰਸਦ
ਇਟਲੀ ਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਜਾ ਰਹੀਆਂ...ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਅਸਤੀਫੇ ਤੋਂ ਬਾਅਦ ਰਾਸ਼ਟਰਪਤੀ ਨੇ ਸੰਸਦ ਭੰਗ ਕਰ ਦਿੱਤੀ ਹੈ..ਦਰਅਸਲ ਗਠਜੋੜ ਸੰਭਾਲਣ ਚ ਨਾਕਾਮ ਰਹਿਣ ਤੇ ਮਾਰੀਓ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ....ਗਠਜੋੜ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਫਾਈਟ ਸਟਾਰ ਮੂਵਮੈਂਟ ਨੇ ਵਿਸ਼ਵਾਸ ਮੱਤੇ 'ਚ ਹਿੱਸਾ ਨਹੀਂ ਲਿਆ...ਜਿਸ ਤੋਂ ਬਾਅਦ ਮਾਰੀਓ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ ਅਤੇ ਰਾਸ਼ਟਰਪਤੀ ਨੂੰ ਉਨਾਂ ਵੱਲੋਂ ਆਪਣੇ ਅਸਤੀਫਾ ਸੌਂਪ ਦਿੱਤਾ ਗਿਆ.... ਦਰਅਸਲ, ਫਾਈਵ ਸਟਾਰ ਮੂਵਮੈਂਟ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਹਿੰਗਾਈ ਦੇ ਮੁੱਦੇ 'ਤੇ ਧਿਆਨ ਨਹੀਂ ਦੇ ਰਹੇ ਹਨ ਅਤੇ ਉਹ ਮਹਿੰਗਾਈ ਨੂੰ ਘੱਟ ਕਰਨ 'ਚ ਅਸਫਲ ਰਹੇ ਹਨ। ਇਸ ਤੋਂ ਬਾਅਦ ਪਾਰਟੀ ਨੇ ਭਰੋਸੇ ਦੇ ਮਤੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਹੋਰ ਸਹਿਯੋਗੀਆਂ ਨੇ ਵੀ ਕਿਹਾ ਸੀ ਕਿ ਜੇਕਰ ਫਾਈਵ ਸਟਾਰ ਮੂਵਮੈਂਟ ਵੋਟਿੰਗ 'ਚ ਹਿੱਸਾ ਨਹੀਂ ਲੈਂਦੀ ਹੈ ਤਾਂ ਉਹ ਵੀ ਗਠਜੋੜ ਤੋਂ ਬਾਹਰ ਹੋ ਜਾਣਗੇ। ਇਟਲੀ ਵਿਚ ਮੌਜੂਦਾ ਸਰਕਾਰ ਦਾ ਕਾਰਜਕਾਲ 2023 ਵਿਚ ਖਤਮ ਹੋਣਾ ਸੀ। ਪਰ ਹੁਣ ਰਾਸ਼ਟਰਪਤੀ ਕਿਸੇ ਵੀ ਸਮੇਂ ਸਮੇਂ ਤੋਂ ਪਹਿਲਾਂ ਚੋਣ ਦਾ ਐਲਾਨ ਕਰ ਸਕਦੇ ਹਨ।