ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਜੱਦੀ ਪਿੰਡ 'ਚ ਅੰਤਿਮ ਸਸਕਾਰ

Sidhu Moosewala Murder Case: ਅੰਮ੍ਰਿਤਸਰ ਦੇ ਭਕਨਾ 'ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਜਗਰੂਪ ਸਿੰਘ ਰੂਪਾ ਵਾਸੀ ਜੌੜਾ ਦਾ ਸਸਕਾਰ ਵੀ ਅੱਧੀ ਰਾਤ ਨੂੰ ਕਰ ਦਿੱਤਾ ਗਿਆ ਹੈ। ਜਿੱਥੇ ਕੁਝ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ  'ਚ ਸਸਕਾਰ ਕੀਤਾ ਗਿਆ।

ਦੇਰ ਰਾਤ ਹੋਇਆ ਪੋਸਟਮਾਰਟਮ

ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦਾ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ ਜਿਸ ਤੋਂ ਬਾਅਦ ਦੋਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਲਿਆਂਦੀਆਂ ਗਈਆਂ। ਡਾਕਟਰਾਂ ਦੀ ਟੀਮ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਫਿਰ ਸਰੀਰ ਵਿੱਚ ਫਸੀਆਂ ਗੋਲੀਆਂ ਨੂੰ ਲੱਭਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਦੋਵਾਂ ਦੇ ਪਰਿਵਾਰਾਂ ਨੂੰ ਪੁਲਿਸ ਸੁਰੱਖਿਆ ਵਿਚਕਾਰ ਭੇਜਿਆ ਗਿਆ।

JOIN US ON

Telegram
Sponsored Links by Taboola