ਕੀ ਭਾਰਤ ਭੂਸ਼ਣ ਆਸ਼ੂ ਤੇ ਬ੍ਰਹਮ ਮਹਿੰਦਰਾ BJP 'ਚ ਹੋ ਰਹੇ ਨੇ ਸ਼ਾਮਿਲ?

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। BJP ਪੰਜਾਬ 'ਚ ਮੁੜ ਤੋਂ ਪੈਰ ਪਸਾਰਨ ਲਈ ਹਰ ਹਥਕੰਡਾ ਅਪਣਾ ਰਹੀ ਹੈ | ਕਾਂਗਰਸ ਦੇ ਮੌਜੂਦਾ 3 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਜੋੜ ਤੋੜ ਦੀ ਰਾਜਨੀਤੀ ਸਿਖ਼ਰਾਂ 'ਤੇ ਹੈ ਅਤੇ ਅਜਿਹੇ 'ਚ ਕਾਂਗਰਸ ਦਾ ਵੱਡਾ ਚਿਹਰਾ ਅਤੇ ਮੌਜੂਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬ੍ਰਹਮ ਮਹਿੰਦਰਾ ਦੇ ਭਾਜਪਾ 'ਚ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸ਼ਹਿਰ ਵਿਚ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਤਾਜ਼ਾ ਹੋਰਡਿੰਗਸ 'ਤੇ ਕਿਸੇ ਪਾਰਟੀ ਦਾ ਨਿਸ਼ਾਨ ਨਹੀਂ ਹੈ। ਜਿਸ ਤੋਂ ਬਾਅਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ | ਉੱਥੇ ਦੂਜੇ ਪਾਸੇ ਬ੍ਰਹਮ ਮਹਿੰਦਰਾ ਦਾ ਇਹਨਾਂ ਅਫਵਾਹਾਂ ਤੋਂ ਕਿਨਾਰਾ ਕਰਦਿਆਂ ਕਹਿਣਾ ਹੈ ਕਿ 'ਉਹ ਜੰਮੇ ਵੀ ਕਾਂਗਰਸ ਚ ਸੀ ਤੇ ਮਰਨਗੇ ਵੀ ਕਾਂਗਰਸ 'ਚ ਹੀ' |

JOIN US ON

Telegram
Sponsored Links by Taboola