ਸੰਨੀ ਦਿਓਲ ਦੇ ਹਲਕੇ 'ਚ ਜਾਖੜ ਦੀ ਦਹਾੜ
Continues below advertisement
ਵੀਰਵਾਰ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ 'ਚ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਖਿਲਾਫ ਖੂਬ ਭੜਾਸ ਕੱਢੀ। ਰੈਲੀ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਕਰਕੇ ਪੰਜਾਬ 'ਚ ਫਿਕਰ ਤੇ ਗੁੱਸਾ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਉਨ੍ਹਾਂ ਨਾਲ ਹੋ ਕੀ ਰਿਹਾ ਹੈ। ਲੋਕਾਂ ਨੂੰ ਸਾਫ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਜੜਾਂ ਨੂੰ ਉਖਾੜ ਰਹੀ ਹੈ।
ਇਸ ਦੌਰਾਨ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਅੰਬਾਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ, ਉਹ ਕਿਸਾਨ ਮੁਕਤ ਕਿਸਾਨੀ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 65 ਹਜ਼ਾਰ ਟਨ ਦੀ ਸੀਸੀਐਲ ਅੰਬਾਨੀਆਂ ਕੋਲ ਹੈ। ਕਿਸਾਨ ਕੋਲ ਤਾਂ ਸਿਰਝ 50 ਹਜ਼ਾਰ ਦੀ ਲਿਮਟ ਹੁੰਦੀ ਹੈ।
ਇਸ ਦੇ ਨਾਲ ਹੀ ਕੇਂਦਰ ਵੱਲੋਂ ਹੁਣ ਪ੍ਰਦੂਸ਼ਨ ਕੰਟਰੋਲ ਕਮੇਟੀ ਬਾਰੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਕੀ ਕੇਂਦਰ ਦੀ ਨਜ਼ਰ ਪਰਾਲੀ ਸਾੜਨ ਦੇ ਮਾਮਲੇ 'ਚ ਸਿਰਫ ਪੰਜਾਬ 'ਤੇ ਹੈ। ਉਨ੍ਹਾਂ ਅੱਗ ਇਹ ਵੀ ਸਾਫ ਕੀਤਾ ਕਿ ਕੇਂਦਰ ਨੇ ਪੰਜਾਬ ਵੱਲੋਂ ਕੀਤੇ ਜਾ ਰਹੇ ਕਿਸਾਨ ਕਾਨੂੰਨਾਂ ਦੇ ਵਿਰੋਧ ਕਰਕੇ ਸੂਬਾ ਦਾ ਰੂਰਲ ਡੈਵਲਪਮੈਂਟ ਫੰਡ ਵੀ ਬੰਦ ਕਰ ਦਿੱਤਾ ਹੈ ਕਿਉਂਕਿ ਮੋਦੀ ਸਰਕਾਰ ਪੰਜਾਬ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ।

Tags :
Rdf Update Modi Government Stop Punjab Rural Fund Punjab Rural Fund Congress Gurdaspur Rally Sunny Deol Constituency Kissan Protest Rally Arinder Singh PM Rdf Fund RDF Gurdaspur Rally Sunil Jakhar Sunny Deol BJP