ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
ਖੰਨਾ ਖੇਤਰ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਵੰਡੀ ਗਈ। ਸਰਕਾਰ ਨੇ ਕਰੀਬ ਤਿੰਨ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਕੇ ਇਸ ਨਾਲ ਸਬੰਧਤ 120 ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ। ਇਹ ਪਰਿਵਾਰ ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਸਨ, ਅਤੇ ਹੁਣ ਇਸ ਰਕਮ ਨਾਲ ਇਹਨਾਂ ਦੇ ਪੱਕੇ ਮਕਾਨ ਬਣਾਏ ਜਾਣਗੇ। ਮਨਜ਼ੂਰੀ ਪੱਤਰ ਵੰਡਣ ਦਾ ਰਸਮੀ ਸਮਾਗਮ ਖੰਨਾ ਦੇ BDPO ਦਫ਼ਤਰ ਵਿੱਚ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਲੋਕਾਂ ਦੀ ਮੁਸ਼ਕਲ ਘੜੀ ਵਿੱਚ ਨਾਲ ਖੜ੍ਹੀ ਹੈ ਅਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਬਿਨਾਂ ਮਦਦ ਦੇ ਨਹੀਂ ਛੱਡਿਆ ਜਾਵੇਗਾ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਹਰ ਇਕ ਪਰਿਵਾਰ ਦੀ ਪੂਰੀ ਜਾਂਚ ਕਰਕੇ ਇਹ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ, ਤਾਂ ਕਿ ਲੋਕ ਮੁੜ ਆਪਣੇ ਘਰ ਬਣਾ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਸ਼ੁਰੂਆਤ ਦੇ ਸਕਣ। ਇਸ ਸਮਾਗਮ ਦੌਰਾਨ ਪਰਿਵਾਰਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਉਨ੍ਹਾਂ ਲਈ ਵੱਡੀ ਰਾਹਤ ਹੈ। ਦੂਜੇ ਪਾਸੇ ਲੋਕਾਂ ਨੇ ਵੀ ਖੁਸ਼ੀ ਜਾਹਿਰ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ।