Lok sabha election| BJP ਦੇ ਸਾਬਕਾ ਪ੍ਰਧਾਨ ਦਾ ਵੀ ਛਲਕਿਆ ਦਰਦ, ਕਹਿੰਦੇ-ਕੋਈ ਹੋਰ ਰਾਹ ਖੁੱਲੇਗਾ
Lok sabha election| BJP ਦੇ ਸਾਬਕਾ ਪ੍ਰਧਾਨ ਦਾ ਵੀ ਛਲਕਿਆ ਦਰਦ, ਕਹਿੰਦੇ-ਕੋਈ ਹੋਰ ਰਾਹ ਖੁੱਲੇਗਾ
#FormerBJPPresident #Vijaysampla##Loksabha #Election #abpsanjha #abplive
ਬੀਜੇਪੀ ਨੇ ਪੰਜਾਬ ਲਈ ਅੱਜ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਲਿਸਟ ਆਉਣ ਬਾਅਦਾ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦਾ ਦਰਦ ਛਲਕਿਆ , ਵਿਜੇ ਸਾਂਪਲਾ ਨੇ ਟਵੀਟ ਕਰਕੇ ਕਿਹਾ, ਰੱਬ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਹੋਰ ਖੋਲ੍ਹ ਦਿੰਦਾ ਹੈ। ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਤੈਅ ਕੀਤਾ ਹੋਣਾ ਚਾਹੀਦਾ ਹੈ, ਮੇਰੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।
ਇਸ ਤੋਂ ਪਹਿਲਾਂ 30 ਮਾਰਚ ਨੂੰ ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ 'ਚ ਜਲੰਧਰ ਤੋਂ 'ਆਪ' ਛੱਡਣ ਵਾਲੇ ਸੁਸ਼ੀਲ ਰਿੰਕੂ, ਲੁਧਿਆਣਾ ਤੋਂ ਕਾਂਗਰਸ ਛੱਡਣ ਵਾਲੇ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਕਾਂਗਰਸ ਛੱਡਣ ਵਾਲੇ ਪ੍ਰਨੀਤ ਕੌਰ, ਫਰੀਦਕੋਟ ਤੋਂ ਹੰਸਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਦੇ ਨਾਂ ਸ਼ਾਮਲ ਹਨ। ਅੱਜ ਇਸ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਗਈ ਹੈ। ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦਾ ਦਰਦ ਛਲਕਿਆ ਹੈ।