Sukhbir Singh Badal ਨੇ ਮਾਨ ਨੂੰ ਕਿਹਾ ਕਿ 'ਮੁਆਫੀ ਮੰਗ ਜਾਂ ਜੇਲ੍ਹ ਜਾਣ ਨੂੰ ਤਿਆਰ ਰਹਿ'
Sukhbir Singh Badal ਨੇ ਮਾਨ ਨੂੰ ਕਿਹਾ ਕਿ 'ਮੁਆਫੀ ਮੰਗ ਜਾਂ ਜੇਲ੍ਹ ਜਾਣ ਨੂੰ ਤਿਆਰ ਰਹਿ'
#BhagwantMann #AAPPunjab #ArvindKejriwal #AAP #RajaWarring #SukhbirSinghBadal #ShiromaniAkaliDal #ABPSanjha #ABPNews #ABPLIVE
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਲ੍ਹ ਜਾਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ,
ਬਾਦਲ ਨੇ ਕਿਹਾ ਮੈਂ ਭਗਵੰਤ ਮਾਨ ਨੂੰ ਮੇਰੇ ਨਿੱਜੀ ਕਾਰੋਬਾਰ ਤੇ ਮਨਘੜਤ ਅਤੇ ਨਿੰਦਣਯੋਗ ਇਲਜ਼ਾਮ ਲਾਉਣ ਦੇ ਮਸਲੇ ਵਿੱਚ ਲਿਖਤ ਮੁਆਫੀ ਲਈ 7 ਦਿਨ ਦਾ ਵਕਤ ਦਿੱਤਾ ਸੀ, ਕਾਨੂੰਨੀ ਨੋਟਿਸ ਵੀ ਭੇਜਿਆ, ਅਤੇ ਹੁਣ ਉਸ ਨੂੰ ਅਪਰਾਧਿਕ ਮਾਣਹਾਨੀ ਕੇਸ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ, ਉਹ ਪਹਿਲਾਂ ਹੀ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਿਹਾ ਹੈ, ਜਿੱਥੇ ਮੈਂ ਲੁਧਿਆਣਾ ਵਿਖੇ ਪ੍ਰਬੰਧਿ ਇੱਕ ਸਮਾਗਮ ਦੌਰਾਨ ਮੇਰੇ ,ਮੇਰੇ ਪਰਿਵਾਰ ਅਤੇ ਮੇਰੀ ਪਾਰਟੀ - ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਣਬੁੱਝ ਲਾਏ ਝੂਠੇ ਇਲਜ਼ਾਮਾਂ ਬਾਰੇ ਮਾਣਹਾਨੀ ਦਾ ਕੇਸ (11 ਜਨਵਰੀ ਨੂੰ) ਦਾਇਰ ਕੀਤਾ ਸੀ। ਪਹਿਲਾਂ ਮੈਂ ਉਸ ਦੇ ਝੂਠਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ, ਪਰ ਹੁਣ ਉਸ ਨੂੰ ਬਚਣ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੂੰ ਮੁਆਫੀ ਮੰਗਣੀ ਪਵੇਗੀ ਜਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣਾ ਪਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ। ਇਸ ਸਬੰਧੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਿਆ ਗਿਆ ਸੀ ਪਰ ਕੋਈ ਵੀ ਆਗੂ ਬਹਿਸ ਲਈ ਨਹੀਂ ਆਇਆ ਸੀ। ਜਿਸ ਤੋਂ ਬਾਅਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਗੰਭੀਰ ਦੋਸ਼ ਲਗਾਏ ਸਨ।
ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਦਿੱਲੀ ਵਿੱਚ ਇੱਕ ਹੋਟਲ ਅਤੇ ਹਰਿਆਣਾ ਵਿੱਚ ਬਾਲਾਸਰ ਫ਼ਾਰਮ ਹੈ। ਇਸ ਲਈ ਬਾਦਲ ਪਰਿਵਾਰ ਦੇ ਖੇਤਾਂ ਲਈ ਵਿਸ਼ੇਸ਼ ਨਹਿਰ ਬਣਾਈ ਗਈ ਸੀ।
ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਨੋਟਿਸ 'ਚ ਸੁਖਬੀਰ ਨੇ ਕਿਹਾ ਕਿ 1955 'ਚ ਬਣੀ ਨਹਿਰ 'ਤੇ ਕੰਮ ਸ਼ੁਰੂ ਹੋਇਆ ਸੀ। ਉਸ ਸਮੇਂ ਹਰਿਆਣਾ ਵੀ ਨਹੀਂ ਬਣਿਆ ਸੀ। ਭਗਵੰਤ ਮਾਨ ਨੇ ਝੂਠੇ ਦੋਸ਼ ਲਗਾ ਕੇ ਆਪਣੇ ਪਰਿਵਾਰ ਦੀ ਸਾਖ ਨੂੰ ਠੇਸ ਪਹੁੰਚਾਈ ਹੈ।
ਸੁਖਬੀਰ ਬਾਦਲ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ CM ਮਾਨ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਸੁਖਬੀਰ ਬਾਦਲ ਦੀ ਤਰਫੋਂ ਮੁਕਤਸਰ ਦੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਕੀਤਾ ਗਿਆ ਹੈ। ਇਹ ਕੇਸ ਸੁਖਬੀਰ ਬਾਦਲ ਦੇ ਵਕੀਲ ਦੀ ਤਰਫੋਂ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ।