Sukhbir Singh Sandhu | ਨਵੇਂ ਚੋਣ ਕਮਿਸ਼ਨਰ ਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ, ਅੰਮ੍ਰਿਤਸਰ ਤੋਂ ਕੀਤੀ ਪੜ੍ਹਾਈ

Continues below advertisement

Sukhbir Singh Sandhu | ਨਵੇਂ ਚੋਣ ਕਮਿਸ਼ਨਰ ਦਾ ਪੰਜਾਬ ਨਾਲ ਪੁਰਾਣਾ ਰਿਸ਼ਤਾ, ਅੰਮ੍ਰਿਤਸਰ ਤੋਂ ਕੀਤੀ ਪੜ੍ਹਾਈ

#SukhbirSinghSandhu #2024Election #ElectionCommission #India #abpsanjha #abplive #Amritsar #Punjab 

ਨਵੇਂ ਨਿਯੁਕਤ ਕੀਤੇ ਸੇਵਾਮੁਕਤ ਆਈਏਐਸ ਡਾ.ਸੁਖਬੀਰ ਸਿੰਘ ਸੰਧੂ ਮੂਲ ਰੂਪ ਨਾਲ ਪੰਜਾਬ ਦੇ ਹਨ। ਡਾ. ਸੰਧੂ 1988 ਬੈਚ ਦੇ ਆਈਏਐਸ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ 1963 ਵਿੱਚ ਪੰਜਾਬ ਵਿੱਚ ਹੋਇਆ ਸੀ। ਸੇਵਾਮੁਕਤ ਆਈਏਐਸ ਅਧਿਕਾਰੀ ਡਾ. ਸੁਖਬੀਰ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਹੈ। ਡਾ. ਸੰਧੂ ਨੇ ਸਰਕਾਰੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਤੇ ਜੀਐਨਡੀਯੂ ਤੋਂ ਇਤਿਹਾਸ ਵਿੱਚ ਮਾਸਟਰ ਡਿਗਰੀ ਕੀਤੀ। ਉਨ੍ਹਾਂ ਨੇ ਲਾਅ ਗ੍ਰੈਜੂਏਟ ਦੀ ਡਿਗਰੀ ਵੀ ਹਾਸਲ ਕੀਤੀ ਹੈ।ਡਾ. ਸੰਧੂ ਐਲਬੀਐਸ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ (ਐਲਬੀਐਸਐਨਐਸਏਏ), ਮਸੂਰੀ ਵਿੱਚ ਇੱਕ ਨਿਯਮਤ ਸਪੀਕਰ ਰਹੇ ਹਨ। ਉਨ੍ਹਾਂ ਨੂੰ ਹਾਰਵਰਡ ਬਿਜ਼ਨਸ ਸਕੂਲ, ਬੋਸਟਨ (ਅਮਰੀਕਾ) ਤੋਂ ਵੀ ਸੱਦਾ ਮਿਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸ਼ਹਿਰਾਂ ਨੂੰ ਤਣਾਅ ਮੁਕਤ ਬਣਾਉਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹ ਉੱਤਰਾਖੰਡ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਵਜੋਂ ਸੇਵਾਮੁਕਤ ਹੋਏ। ਉੱਤਰਾਖੰਡ ਸਰਕਾਰ 'ਚ ਰਹਿੰਦੇ ਹੋਏ ਉਨ੍ਹਾਂ ਨੂੰ 1 ਅਗਸਤ 2023 ਤੋਂ 31 ਜਨਵਰੀ 2024 ਤੱਕ ਐਕਸਟੈਂਸ਼ਨ ਦਿੱਤੀ ਗਈ ਸੀ।ਡਾ. ਸੰਧੂ ਦੀ ਗਿਣਤੀ ਇਮਾਨਦਾਰ ਆਈ.ਏ.ਐਸ. ਅਫ਼ਸਰਾਂ ਵਿੱਚ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਉੱਤਰਾਖੰਡ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਦਾਰਨਾਥ ਧਾਮ ਦੇ ਪੁਨਰਜੀਵਨ ਪ੍ਰੋਜੈਕਟ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਆਈਏਐਸ ਸੰਧੂ ਨੇ ਜੁਲਾਈ 2021 ਵਿੱਚ ਉੱਤਰਾਖੰਡ ਸਰਕਾਰ ਵਿੱਚ 17ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

Continues below advertisement

JOIN US ON

Telegram