Navjot Sidhu ਕਾਂਗਰਸ ਦੇ ਤਿੰਨ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਰਾਜਪਾਲ ਨੂੰ ਸ਼ਿਕਾਇਤ ਲਾਉਣ ਚੱਲੇ !
Download ABP Live App and Watch All Latest Videos
View In AppNavjot Sidhu ਕਾਂਗਰਸ ਦੇ ਤਿੰਨ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਰਾਜਪਾਲ ਨੂੰ ਸ਼ਿਕਾਇਤ ਲਾਉਣ ਚੱਲੇ
#NavjotSidhu #GovernorPunjab #BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਤਿੰਨ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਅੱਜ ਰਾਜਪਾਲ ਨੂੰ ਸ਼ਿਕਾਇਤ ਲਾਉਣ ਚੱਲੇ ਨੇ,ਨਵਜੋਤ ਸਿੰਘ ਸਿੱਧੂ ਰਾਜਪਾਲ ਬੀਐਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪਾਰਟੀ ਦੇ ਤਿੰਨ ਸਾਬਕਾ ਮੁਖੀ ਉਨ੍ਹਾਂ ਦੇ ਨਾਲ ਹੋਣਗੇ। ਇਨ੍ਹਾਂ ਵਿੱਚ ਸ਼ਮਸ਼ੇਰ ਸਿੰਘ ਦੂਲੋਂ, ਮਹਿੰਦਰ ਸਿੰਘ ਕੇਪੀ ਅਤੇ ਲਾਲ ਸਿੰਘ ਸ਼ਾਮਲ ਹਨ। ਮੀਟਿੰਗ ਤੋਂ ਬਾਅਦ ਉਹ ਮੀਡੀਆ ਨਾਲ ਜ਼ਰੂਰ ਗੱਲ ਕਰਨਗੇ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਦਿੱਤੀ ਹੈ। ਇਹ ਮੀਟਿੰਗ ਸਵੇਰੇ ਕਰੀਬ ਸਾਢੇ 10 ਵਜੇ ਹੋਵੇਗੀ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਕਿਸਾਨ ਅੰਦੋਲਨ, ਵਿਧਾਨ ਸਭਾ ਦਾ ਬਜਟ ਸੈਸ਼ਨ ਅਤੇ ਵਿਧਾਇਕ ਕੋਟਲੀ ਵਿਵਾਦ ਸਮੇਤ ਭਖਦੇ ਮੁੱਦੇ ਉਠਾਏ ਜਾਣਗੇ।ਨਵਜੋਤ ਸਿੰਘ ਸਿੱਧੂ ਦੀ ਪੰਜਾਬ ਇਕਾਈ ਦੀ ਲੀਡਰ ਸ਼ਿਪ ਨਾ ਕੋਈ ਬਹੁਤੀ ਬਣਦੀ ਨਹੀਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ,ਇਸ ਲਈ ਸਿੱਧੂ ਅਕਸਰ ਹੀ ਪਾਰਟੀ ਚੋਂ ਕੱਢੇ ਅਤੇ ਸਾਬਕਾ ਲੀਡਰਾਂ ਨਾਲ ਨਜ਼ਰ ਆਉਂਦੇ ਨੇ, ਸ਼ਮਸ਼ੇਰ ਸਿੰਘ ਦੂਲੋਂ ਇੱਕ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨਾਲ ਬਾਬੂ ਕਾਸ਼ੀ ਰਾਮ ਦੇ ਪਿੰਡ ਗਏ ਸਨ। ਜਦੋਂ ਕਾਂਗਰਸ ਇੰਚਾਰਜ ਨੂੰ ਉਹ ਮਿਲਣ ਗਏ ਸਨ ਤਾਂ ਵੀ ਪਾਰਟੀ ਤੋਂ ਵੱਖ ਕੀਤੀ ਗਏ ਸੁਰਜੀਤ ਧੀਮਾਨ ਨੂੰ ਨਾਲ ਲੈ ਗਏ ਸਨ |