Fazilka News | ਘਰੋਂ ਲਾਇਬ੍ਰੇਰੀ ਪੜ੍ਹਨ ਗਈ ਭਤੀਜੀ,ਇਸ ਹਾਲਤ 'ਚ ਮਿਲੀ - ਚਾਚੇ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Fazilka News | ਘਰੋਂ ਲਾਇਬ੍ਰੇਰੀ ਪੜ੍ਹਨ ਗਈ ਭਤੀਜੀ,ਇਸ ਹਾਲਤ 'ਚ ਮਿਲੀ - ਚਾਚੇ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਘਰੋਂ ਲਾਇਬ੍ਰੇਰੀ ਪੜ੍ਹਨ ਗਈ ਸੀ ਰਾਧਾ
ਮਾਤਾ - ਪਿਤਾ ਦੀ ਹੋ ਚੁੱਕੀ ਹੈ ਮੌਤ
ਚਾਚਾ ਕੋਲ ਰਹਿੰਦੀ ਸੀ ਰਾਧਾ
ਅਬੋਹਰ ਦੇ ਪਿੰਡ ਕੇਰਾਖੇੜਾ ਦੀ ਅਨਾਥ ਰਾਧਾ ਘਰੋਂ ਲਾਇਬ੍ਰੇਰੀ ਪੜ੍ਹਨ ਲਈ ਗਈ
ਲੇਕਿਨ ਵਾਪਿਸ ਨਹੀਂ ਪਰਤੀ |
20 ਸਾਲਾ ਧੀ ਦੀ ਭਾਲ ਕਰਦੇ ਚਾਚਾ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ |
ਤੇ ਇਕ ਦਿਨ ਬਾਅਦ ਰਾਧਾ ਜਿਸ ਹਾਲ ਚ ਮਿਲੀ ਹੈ
ਉਹ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ
ਅਬੋਹਰ ਦੇ ਮਲੂਕਪੁਰਾ ਮਾਈਨਰ ਤੋਂ 20 ਸਾਲਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ।
ਲੜਕੀ ਦੀ ਪਛਾਣ ਰਾਧਾ ਵਾਸੀ ਪਿੰਡ ਕੇਰਖੇੜਾ ਵਜੋਂ ਹੋਈ ਹੈ।
ਲੜਕੀ ਦੇ ਚਾਚਾ ਮੁਤਾਬਕ ਰਾਧਾ ਸ਼ਨੀਵਾਰ ਸਵੇਰੇ 11 ਵਜੇ ਲਾਇਬ੍ਰੇਰੀ ਪੜ੍ਹਨ ਗਈ ਸੀ।
ਪਰ ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਪਰ ਕੋਈ ਸੁਰਾਗ ਨਾ ਮਿਲਣ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪਰਿਵਾਰ ਨੂੰ ਅੱਜ ਉਦੋਂ ਝਟਕਾ ਲੱਗਿਆ ਜਦ ਮਲੂਕਪੁਰਾ ਮਾਈਨਰ ਤੋਂ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ
ਪਰਿਵਾਰ ਨੇ ਮੌਕੇ 'ਤੇ ਜਾ ਕੇ ਧੀ ਦੀ ਪਛਾਣ ਕੀਤੀ।ਰਾਧਾ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਚਾਚਾ ਕੋਲ ਰਹਿੰਦੀ ਸੀ |
ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਰਾਧਾ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗੀ
ਇਸ ਲਈ ਹੋ ਸਕਦਾ ਹੈ ਕਿ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋਵੇ |

JOIN US ON

Telegram
Sponsored Links by Taboola