AAP ਸਾਂਸਦ Raghav Chadha ਨੇ ਵਿੱਤ ਮੰਤਰੀ ਕੋਲ ਕੀਤੀ ਸਰਾਵਾਂ 'ਤੇ ਜੀਐਸਟੀ ਹਟਾਉਣ ਦੀ ਮੰਗ, ਨਾਲ ਹੀ ਪੰਜਾਬ ਕਿਸਾਨਾਂ ਦੇ ਮੁੱਦਿਆਂ ਬਾਰੇ ਕਰਵਾਇਆ ਜਾਣੂ

Raghav Chadha Meets Nirmala Sitharaman: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਚੱਢਾ ਨੇ ਸੀਤਾਰਮਨ ਨੂੰ ਅਪੀਲ ਕੀਤੀ ਹੈ ਕਿ ਉਹ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਸਥਿਤ ਸਰਾਵਾਂ 'ਤੇ ਲਗਾਇਆ ਗਿਆ 12 ਫੀਸਦੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਵਾਪਸ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਅਤੇ ਪੰਜਾਬ ਦੇ ਪਾਣੀ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸੰਸਦ ਦੇ ਬਾਹਰ ਵੀ ਅਤੇ ਅੰਦਰ ਵੀ ਕਿਸਾਨਾਂ ਲਈ ਹਮੇਸ਼ਾਂ ਲੜਦੀ ਰਹੇਗੀ

JOIN US ON

Telegram
Sponsored Links by Taboola