Barnala | ਕਿਸਾਨ ਨੇਤਾਵਾਂ 'ਤੇ JE ਨਾਲ ਕੁੱਟਮਾਰ ਦੇ ਦੋਸ਼ - ਭੜਕੇ ਪਾਵਰ ਕਾਮ ਦੇ ਮੁਲਾਜ਼ਮ

Barnala | ਕਿਸਾਨ ਨੇਤਾਵਾਂ 'ਤੇ JE ਨਾਲ ਕੁੱਟਮਾਰ ਦੇ ਦੋਸ਼ - ਭੜਕੇ ਪਾਵਰ ਕਾਮ ਦੇ ਮੁਲਾਜ਼ਮ
ਬਰਨਾਲਾ 'ਚ ਪਾਵਰ ਕਾਮ ਦੇ ਮੁਲਾਜ਼ਮਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸ਼ਹਿਣਾ ਇਕਾਈ ਖਿਲਾਫ ਮੋਰਚਾ ਖੋਲ੍ਹਿਆ ਹੈ |
ਮਾਮਲਾ ਪਿਛਲੇ ਦਿਨੀ ਡਿਊਟੀ 'ਤੇ ਤਾਇਨਾਤ ਇੰਜੀਨੀਅਰ ਮਨਦੀਪ ਸਿੰਘ ਦੀ ਕੁੱਟਮਾਰ ਦਾ ਹੈ 
ਇਲਜ਼ਾਮ ਹਨ ਕਿ ਕਿਸਾਨ ਯੂਨੀਅਨ ਡਕੌਂਦਾ ਦੇ ਕੁਝ ਆਗੂਆਂ ਵੱਲੋਂ  ਇੰਜੀਨੀਅਰ ਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ
ਤੇ ਗੁੰਡਾਗਰਦੀ ਕਰਦੇ ਹੋਏ ਮਨਦੀਪ ਸਿੰਘ ਨੂੰ ਕਮਰੇ ਵਿੱਚ ਬੰਦ ਕਰਕੇ ਅਣਮਨੁੱਖੀ ਵਿਵਹਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। 
ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਮਨਦੀਪ ਸਿੰਘ ਨੂੰ ਬਚਾਇਆ ਗਿਆ |
ਇਸ ਘਟਨਾ ਤੋਂ ਬਾਅਦ ਮੁਲਾਜ਼ਮਾਂ 'ਚ ਭਾਰੀ ਰੋਹ ਹੈ |
ਤੇ ਉਨ੍ਹਾਂ ਦੋਸ਼ੀ ਕਿਸਾਨਾਂ ਨੇਤਾਵਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ 
ਸੀਨੀਅਰ ਕਾਰਜਕਾਰੀ ਮੰਡਲ ਦਿਹਾਤੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ |
ਤੇ ਜੰਮ ਕੇ ਨਾਰੇਬਾਜੀ ਕੀਤੀ | ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨਾਲ ਇਨਸਾਫ ਨਾ ਹੋਇਆ 
ਤਾਂ ਉਹ ਪ੍ਰਦਰਸ਼ਨ ਤਿੱਖਾ ਕਰਨਗੇ |

JOIN US ON

Telegram
Sponsored Links by Taboola