Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ

Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ 
ਜੇਲ਼੍ਹ 'ਚ ਬੈਠੇ ਅੰਮ੍ਰਿਤਪਾਲ ਦੇ ਸਾਥੀ ਲੜ੍ਹਣਗੇ ਜ਼ਿਮਨੀ ਚੋਣਾ
ਰਵਾਇਤੀ ਸਿਆਸੀ ਪਾਰਟੀਆਂ ਅੰਦਰ ਸੰਨਾਟਾ 
ਦਲਜੀਤ ਕਲਸੀ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜੇਗਾ
ਕੁਲਵੰਤ ਸਿੰਘ ਰਾਊਕੇ ਬਰਨਾਲਾ ਸੀਟ ਤੋਂ ਚੋਣ ਲੜੇਗਾ
ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜੇਗਾ 

ਡਿਬਰੂਗੜ੍ਹ ਜੇਲ੍ਹ 'ਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਂਦਾ ਹੈ। 
ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀਆਂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। 
ਇਸ ਨਾਲ ਰਵਾਇਤੀ ਸਿਆਸੀ ਪਾਰਟੀਆਂ ਅੰਦਰ ਸੰਨਾਟਾ ਛਾ ਗਿਆ ਹੈ |ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਅੰਮ੍ਰਿਤਪਾਲ ਸਿੰਘ ਵੱਲ ਝੁਕਾਅ ਵਧਦਾ ਜਾ ਰਿਹਾ ਹੈ।

ਦਰਅਸਲ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੀਆਂ ਧਾਰਾਵਾਂ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਲਜੀਤ ਸਿੰਘ ਕਲਸੀ ਤੇ ਕੁਲਵੰਤ ਸਿੰਘ ਰਾਊਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜ੍ਹਨ ਦਾ ਐਲਾਨ ਕੀਕਰ ਚੁੱਕਾ ਹੈ |

ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਦਲਜੀਤ ਸਿੰਘ ਕਲਸੀ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਜਦੋਂਕਿ ਕੁਲਵੰਤ ਸਿੰਘ ਰਾਊਕੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਬਰਨਾਲਾ ਸੀਟ ਤੋਂ ਚੋਣ ਲੜੇਗਾ |

ਅਜਿਹਾ ਇਸ ਲਈ ਕਿਓਂਕਿ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਖਾਲਿਸਤਾਨ ਪੱਖੀਆਂ ਲਈ ਨਵੀਂ ਉਮੀਦ ਜਾਗੀ ਹੈ।
ਕਿਓਂਕਿ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਰਹਿੰਦਿਆਂ ਖਡੂਰ ਸਾਹਿਬ ਸੀਟ ਤੋਂ ਚੋਣ ਲੜੀ ਤੇ ਵੱਡੇ ਫਰਕ ਨਾਲ ਜਿੱਤੇ। 
ਉਨ੍ਹਾਂ ਦੀ ਜਿੱਤ ਦਾ ਫਰਕ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ ਸੀ। 
ਅੰਮ੍ਰਿਤਪਾਲ ਸਿੰਘ ਦੀ ਜਿੱਤ 1.97 ਲੱਖ ਵੋਟਾਂ ਨਾਲ ਹੋਈ। ਬਿਨਾਂ ਕਿਸੇ ਪਾਰਟੀ ਦੀ ਹਮਾਇਤ ਤੇ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਪਿਛਾੜ ਕੇ ਅੰਮ੍ਰਿਤਪਾਲ ਸਿੰਘ ਪਹਿਲੇ ਸਥਾਨ ’ਤੇ ਰਹੇ। ਇਸ ਜਿੱਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦਾ ਮਨੋਬਲ ਵੀ ਵਧਿਆ ਹੈ। 
ਇਹੀ ਕਾਰਨ ਹੈ ਕਿ ਹੁਣ ਇੱਕ-ਇੱਕ ਕਰਕੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੰਜਾਬ ਵਿਧਾਨ ਸਭਾ ਲਈ ਆਜ਼ਾਦ ਚੋਣ ਲੜਨਾ ਚਾਹੁੰਦੇ ਹਨ।

JOIN US ON

Telegram
Sponsored Links by Taboola