Amritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨ
Amritsar Children Chlaan | ਅੰਮ੍ਰਿਤਸਰ ਪੁਲਿਸ ਦੀ ਕਾਰਵਾਈ - ਕੱਟੇ ਗਏ ਬੱਚਿਆਂ ਦੇ ਚਲਾਨ
ਲਓ ਜੀ ਹੋ ਗਏ ਬੱਚਿਆਂ ਦੇ ਚਲਾਨ
ਅੰਮ੍ਰਿਤਸਰ ਟ੍ਰੈਫ਼ਿਕ ਪੁਲਿਸ ਦੀ ਕਾਰਵਾਈ
ਨਾਬਾਲਗਾਂ ਦੇ ਕੀਤੇ ਚਲਾਨ
ਸਰਕਾਰ ਤੁਹਾਡੇ ਬੱਚਿਆਂ ਦੀ ਸੁਰੱਖਿਆ ਚਾਹੁੰਦੀ ਹੈ
ਲੇਕਿਨ ਤੁਸੀਂ ਆਪਣੇ ਬੱਚਿਆਂ ਦੀ ਜਾਨ ਜੋਖਮ ਚ ਪਾ ਰਹੇ ਹੋ |
ਕਾਨੂੰਨ ਤੇ ਪ੍ਰਸ਼ਾਸਨਿਕ ਹੁਕਮਾਂ ਮੁਤਾਬਕ ਨਾਬਾਲਗ ਬੱਚਿਆਂ
ਨੂੰ 50 ਸੀਸੀ ਤੋਂ ਵੱਧ ਦੇ ਦੋ ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੈ
ਇਸ ਸੰਬੰਧੀ ਪ੍ਰਸ਼ਾਸਨ ਵਲੋਂ ਸਭ ਨੂੰ ਸੁਚੇਤ ਕੀਤਾ ਗਿਆ
ਲੇਕਿਨ ਫਿਰ ਵੀ ਲੋਕ ਬਾਜ਼ ਨਹੀਂ ਆਏ |
ਤਸਵੀਰਾਂ ਅੰਮ੍ਰਿਤਸਰ ਦੀਆਂ ਹਨ
ਜਿਥੇ ਟ੍ਰੈਫ਼ਿਕ ਪੁਲਿਸ ਨੇ ਜੀਟੀ ਰੋਡ ਤੇ ਨਾਕੇਬੰਦੀ ਕਰਕੇ
ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਚੈਕਿੰਗ ਕੀਤੀ
ਤੇ ਜਿਨਾਂ ਵਿਦਿਆਰਥੀਆਂ ਕੋਲ 100 ਸੀਸੀ ਜਾਂ ਇਸ ਤੋਂ ਵੱਧ ਸੀਸੀ ਦੇ
ਦੋ ਪਈਆ ਵਾਹਨ ਸਨ ਉਹਨਾਂ ਦੇ ਚਲਾਨ ਕੀਤੇ ਹਨ |
ਏਡੀਸੀਪੀ ਟਰੈਫਿਕ ਹਰਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ
ਉਥੇ ਹੀ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ
ਕਿ ਛੋਟੇ ਬੱਚਿਆਂ ਹੱਥ ਵਡੇ ਵਾਹਨ ਦੇ ਕੇ ਉਨ੍ਹਾਂ ਦੀ ਜਾਂ ਜੋਖ਼ਮ ਚ ਨਾ ਪਾਓ