ਰਾਣਾ ਕੰਧੋਵਾਲੀਆ ਕੇਸ 'ਚ Amritsar Police ਨੂੰ ਮੁੜ ਮਿਲਿਆ lawrence bishnoi ਦਾ ਰਿਮਾਂਡ
Continues below advertisement
Lawrence Bishnoi Remand: ਅੰਮ੍ਰਿਤਸਰ ਪੁਲਿਸ (Amritsar Police) ਨੂੰ ਹੀ ਮੁੜ ਲਾਰੈਂਸ਼ ਬਿਸ਼ਨੋਈ ਦਾ ਰਿਮਾਂਡ ਹਾਸਲ ਹੋ ਗਿਆ। ਅੰਮ੍ਰਿਤਸਰ ਕੋਰਟ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਰਾਣਾ ਕੰਧੋਵਾਲੀਆ ਕੇਸ (Rana Kandowalia case) 'ਚ ਰਿਮਾਂਡ ਖ਼ਤਮ ਹੋਣ 'ਤੇ ਲਾਰੈਂਸ ਨੂੰ ਮੁੜ ਅੰਮ੍ਰਿਤਸਰ ਕੋਰਟ ਪੇਸ਼ ਕੀਤਾ ਗਿਆ ਸੀ, ਜਿੱਥੇ ਉਸਨੂੰ ਅਦਾਲਤ ਨੇ ਮੁੜ 5 ਦਿਨ ਦੀ ਰਿਮਾਂਜ 'ਤੇ ਭੇਜ ਦਿੱਤਾ ਹੈ। ਹਾਲਾਂਕਿ ਤਿੰਨ ਹੋਰ ਜ਼ਿਲਿਆਂ ਦੀ ਪੁਲਿਸ ਵੀ ਬਿਸ਼ਨੋਈ ਦਾ ਰਿਮਾਂਡ ਲੈਣ ਕੋਰਟ ਪਹੁੰਚੀ ਸੀ। ਹੁਸ਼ਿਆਰਪੁਰ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੀ ਪੁਲਿਸ ਕੋਰਟ ਬਿਸ਼ਨੋਈ ਦਾ ਰਿਮਾਂਡ ਲੈਣ ਪਹਹੁੰਚੀ ਸੀ ਪਰ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ।
Continues below advertisement