ਰਾਜਧਾਨੀ ਲਈ ਪੰਜਾਬ-ਹਰਿਆਣਾ ਹੋਏ ਆਹਮੋ-ਸਾਹਮਣੇ!
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਆਈ ਹੈ, ਉਹ ਬੱਚਿਆਂ ਦੀ ਪਾਰਟੀ ਹੈ ਅਤੇ ਉਨ੍ਹਾਂ ਨੂੰ ਮੁੱਦਿਆਂ ਦੀ ਪੂਰੀ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਦਾ ਮਸਲਾ ਹੈ ਪਰ ਇਹ ਇਕੱਲਾ ਮਸਲਾ ਨਹੀਂ ਹੈ, ਉਸ ਦੇ ਨਾਲ ਐਸਵਾਈਐਲ ਦੇ ਪਾਣੀਆਂ ਦਾ ਮਸਲਾ ਹੈ, ਹਿੰਦੀ ਬੋਲਦੇ ਇਲਾਕੇ ਦਾ ਮਸਲਾ ਹੈ ਤਾਂ ਇਨ੍ਹਾਂ ਸਾਰਿਆਂ ਦਾ ਫੈਸਲਾ ਹੋਵੇਗਾ ਕਿਸੇ ਇੱਕ ਦਾ ਨਹੀਂ।