Health Minister ਜੌੜਾਮਾਜਰਾ ਦੀ ਇਕ ਹੋਰ Video Viral, VC ਨੂੰ ਦਬਕਾ ਮਾਰਦੇ ਨਜ਼ਰ ਆ ਰਹੇ ਜੌੜਾਮਾਜਰਾ

Continues below advertisement

ਸਿਹਤ ਮੰਤਰੀ ਜੌੜਾਮਾਜਰਾ ਦੀ ਇਕ ਹੋਰ ਵੀਡੀਓ ਵਾਇਰਲ
ਵੀ.ਸੀ. ਨੂੰ ਦਬਕਾ ਮਾਰਦੇ ਨਜ਼ਰ ਆ ਰਹੇ ਜੌੜਾਮਾਜਰਾ
ਵੀ.ਸੀ. ਦੇ ਚਿਹਰੇ ਦੀਆਂ ਉੱਡੀਆਂ ਹਵਾਈਆਂ 


ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਦੇ ਵੀ.ਸੀ. ਡਾਕਟਰ ਰਾਜ ਬਹਾਦਰ ਨਾਲ ਕੀਤੇ ਦੁਰਵਿਵਹਾਰ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ | ਉਥੇ ਹੀ ਇਸ ਵਿਵਾਦ ਸੰਬੰਧੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਾਈਸ ਚਾਂਸਲਰ ਡਾ।  ਰਾਜ ਬਹਾਦੁਰ ਨੂੰ ਦਬਕਾ ਮਾਰਦੇ ਨਜ਼ਰ ਆ ਰਹੇ ਹਨ ਤੇ ਵਾਈਸ ਚਾਂਸਲਰ ਦੇ ਚੇਹਰੇ ਦੀਆਂ ਹਵਾਈਆਂ ਉੱਡੀਆਂ ਹੋਈਆਂ ਹਨ |


ਦੱਸ ਦੇਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ੁੱਕਰਵਾਰ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਚਮੜੀ ਵਾਰਡ ਦੇ ਫਟੇ ਅਤੇ ਗੰਦੇ ਗੱਦੇ ਨੂੰ ਦੇਖ ਕੇ ਉਹ ਗੁੱਸੇ 'ਚ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਜੰਮ ਕੇ ਕਲਾਸ ਲਗਾਈ | ਉਥੇ ਸਿਹਤ ਮੰਤਰੀ ਦੇ ਇਸ ਵਿਵ੍ਹਾਰ ਤੋਂ ਪ੍ਰੇਸ਼ਾਨ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ ਸੀ | ਲੇਕਿਨ ਇਹ ਮਸਲਾ ਇਸ ਹੱਦ ਤੱਕ ਭਖ ਗਿਆ ਕਿ CM ਭਗਵੰਤ ਮਾਨ ਨੂੰ ਮਾਮਲੇ ਦੇ ਵਿਚ ਆਉਣਾ ਪਿਆ ਪਰ ਫਿਲਹਾਲ ਦੂਜਿਆਂ ਸਿਆਸੀ ਧਿਰਾਂ ਵਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ ਤੇ ਵਿਰੋਧੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਇਸ ਵਿਵਹਾਰ ਦੀ ਨਿੰਦਾ ਕਰਦੇ ਹੋਏ ਅਸਤੀਫੇ ਦੀ ਮੰਗ ਕਰ ਰਹੇ ਹਨ |

Continues below advertisement

JOIN US ON

Telegram