Ludhiana Police |'ਲੁਧਿਆਣਾ 'ਚ ਹੋਈ ਲਾਲਾ ਲਾਲਾ - ਥਾਣੇ 'ਚ ਵੜ੍ਹ ਕੇ ਕੁੱਟੇ ਮੁਲਾਜ਼ਮ'

Continues below advertisement

Ludhiana Police |'ਲੁਧਿਆਣਾ 'ਚ ਹੋਈ ਲਾਲਾ ਲਾਲਾ - ਥਾਣੇ 'ਚ ਵੜ੍ਹ ਕੇ ਕੁੱਟੇ ਮੁਲਾਜ਼ਮ'
ਲੁਧਿਆਣਾ ਧਰਮਪੁਰ ਚੌਂਕੀ 'ਤੇ ਹਮਲਾ
ਨੌਜਵਾਨਾਂ ਨੇ ਕੀਤੀ ਤੋੜਭੰਨ
ਮੁਲਾਜ਼ਮ ਦੀ ਪਾੜੀ ਵਰਦੀ
ਥਾਣੇ 'ਚ ਵੜ੍ਹ ਕੇ ਕੁੱਟੇ ਮੁਲਾਜ਼ਮ
ਪੁਲਿਸ 'ਤੇ ਧੱਕਾ ਕਰਨ ਦੇ ਇਲਜ਼ਾਮ
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੀ ਪੁਲਿਸ ਚੌਂਕੀ ਧਰਮਪੁਰਾ ਉਤੇ ਸ਼ਨਿੱਚਰਵਾਰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਪਾਟ ਗਈ। ਇਸ ਦੇ ਨਾਲ ਹੀ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਦੇ ਸੱਟਾਂ ਲੱਗੀਆਂ ਹਨ |
ਹਮਲਾਵਰਾਂ ਨੇ ਪੁਲਿਸ ਚੌਂਕੀ ਚ ਤੋੜ ਭੰਨ ਵੀ ਕੀਤੀ ਤੇ ਮੁਨਸ਼ੀ ਹਰੀਸ਼ ਸ਼ਰਮਾ ਨਾਲ ਹੱਥੋਪਾਈ ਵੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਚੌਂਕੀ ਇੰਚਾਰਜ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਉਹ ਰਾਤ ਸਮੇਂ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਐਕਟਿਵਾ 'ਤੇ ਸਵਾਰ ਪਿਓ-ਪੁੱਤ ਨੂੰ ਪੁਲਿਸ ਨੇ ਰੋਕ ਲਿਆ। ਜਦੋਂ ਉਨ੍ਹਾਂ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।ਤੇ ਗੱਲ ਹੱਥੋਪਾਈ ਉਤੇ ਪਹੁੰਚ ਗਈ।
ਮਾਮਲਾ ਵਧਣ 'ਤੇ ਚੌਂਕੀ ਇੰਚਾਰਜ ਨੇ ਪਿਓ-ਪੁੱਤ ਨੂੰ ਚੌਂਕੀ ''ਤੇ ਲਿਜਾ ਕੇ ਪੁੱਛਗਿੱਛ ਕਰਨੀ ਚਾਹੀ। ਇਸ ਦੌਰਾਨ ਮੁਲਜ਼ਮ ਪੁੱਤਰ ਚੌਂਕੀ ਤੋਂ ਭੱਜ ਗਿਆ। ਕੁਝ ਸਮੇਂ ਬਾਅਦ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਆਇਆ, ਜਿਨ੍ਹਾਂ ਨੇ ਚੌਂਕੀ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਵੇਖਦੇ ਹੀ ਵੇਖਦੇ ਠਾਣੇ ਦੇ ਅੰਦਰ ਹਮਲਾ ਕਰ ਦਿੱਤਾ | ਜਿਸ ਚ ਮੁਲਾਜ਼ਮ ਜਖਮੀ ਹੋਏ ਹਨ |
ਦੂਸਰੇ ਪਾਸੇ ਚੌਂਕੀ ਦੇ ਵਿੱਚ ਹੰਗਾਮਾ ਕਰਨ ਵਾਲੀ ਧਿਰ ਦੀ ਮਹਿਲਾ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ
ਤੇ  ਉਸਦੇ ਪੁੱਤਰ ਹਰਸਿਦਕ ਸਿੰਘ ਤੇ ਪਤੀ ਸਰਬਜੀਤ ਸਿੰਘ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਤੇ ਇਨਸਾਫ ਦਿੱਤਾ ਜਾਵੇ |

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Continues below advertisement

JOIN US ON

Telegram