ਕਰੋੜਾਂ ਦੀ ਨਗਦੀ ਗੱਡੀ 'ਚ ਲੈ ਕੇ ਜਾ ਰਹੇ 2 ਵਿਅਕਤੀ ਕਾਬੂ

Continues below advertisement

ਕਰੋੜਾਂ ਦੀ ਨਗਦੀ ਗੱਡੀ 'ਚ ਲੈ ਕੇ ਜਾ ਰਹੇ 2 ਵਿਅਕਤੀ ਕਾਬੂ

 

ਸ਼ੰਭੂ ਪੁਲੀਸ ਨੇ ਇੱਕ ਕਾਰ ਵਿੱਚੋਂ 1 ਕਰੋੜ 70 ਲੱਖ 17 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲੀਸ ਨੇ ਉਕਤ ਰਕਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਲਈ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਐਸਐਚਓ ਇੰਸਪੈਕਟਰ ਅਮਨਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅੰਬਾਲਾ-ਰਾਜਪੁਰਾ ਰੋਡ ’ਤੇ ਨਾਕਾਬੰਦੀ ਦੌਰਾਨ ਉਕਤ ਕਾਰ ਵਿੱਚੋਂ ਇਹ ਰਕਮ ਬਰਾਮਦ ਕੀਤੀ ਹੈ। ਉਸ ਨੇ ਦੱਸਿਆ ਕਿ ਕਾਰ ਚਾਲਕ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ, ਵਾਸੀ ਅਮਲੋਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਦੱਸਿਆ ਅਤੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਬਲਦੇਵ ਸਿੰਘ, ਵਾਸੀ ਗੋਬਿੰਦਗੜ੍ਹ ਦੱਸਿਆ।

 

 

Continues below advertisement

JOIN US ON

Telegram