SGPC Office Incident | SGPC ਦਫ਼ਤਰ ’ਚ ਸੇਵਾਦਾਰ ਨੇ ਕਿਉਂ ਕੀਤਾ ਮੁਲਾਜ਼ਮ ਦਾ ਕਤਲ, ਕੀ ਹੈ ਕਨੈਕਸ਼ਨ ?

Continues below advertisement

SGPC Office Incident | SGPC ਦਫ਼ਤਰ ’ਚ ਸੇਵਾਦਾਰ ਨੇ ਕਿਉਂ ਕੀਤਾ ਮੁਲਾਜ਼ਮ ਦਾ ਕਤਲ, ਕੀ ਹੈ ਕਨੈਕਸ਼ਨ ?
SGPC ਦੇ ਦਫ਼ਤਰ 'ਚ ਵੱਡੀ ਵਾਰਦਾਤ 
SGPC ਦੇ ਦਫ਼ਤਰ 'ਚ ਦਰਬਾਰਾ ਸਿੰਘ ਦਾ ਕਤਲ
ਮੁਲਾਜ਼ਮ ਨੇ ਕ੍ਰਿਪਾਨ ਮਾਰ ਕੇ ਉਤਾਰਿਆ ਮੌਤ ਦੇ ਘਾਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਫਤਰ ਅਕਾਊਂਟ ਕਲਰਕ ਦਰਬਾਰਾ ਸਿੰਘ 'ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵੱਲੋਂ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ। ਇਹ ਹਮਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬਰਾਂਚ ਵਿਖੇ ਕੀਤਾ ਗਿਆ |
ਦੱਸਿਆ ਜਾ ਰਿਹਾ ਹੈ ਕਿ ਦਰਬਾਰਾ ਸਿੰਘ ਤੇ ਸੁਖਬੀਰ ਵਿਚਾਲੇ ਪਰਿਵਾਰਕ ਝਗੜਾ ਸੀ ਜੋ ਖ਼ੂਨੀ ਰੂਪ ਧਾਰ ਗਿਆ। 
ਲਹੂ ਲੂਹਾਣ ਬੇਹੋਸ਼ੀ ਦੀ ਹਾਲਤ ’ਚ ਦਰਬਾਰਾ ਸਿੰਘ ਨੂੰ ਐਬੂਲੈਂਸ ਰਾਹੀਂ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਖ਼ਮੀ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ |
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਰਬਾਰਾ ਸਿੰਘ ਅਤੇ ਸੁਖਬੀਰ ਸਿੰਘ ਦੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਸਨ।
ਤੇ ਦੋਵੇਂ ਹਸਮੁੱਖ ਤੇ ਵਧੀਆ ਇਨਸਾਨ ਸਨ | ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Continues below advertisement

JOIN US ON

Telegram