ਰਾਜਪੁਰਾ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ

Continues below advertisement

ਰਾਜਪੁਰਾ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ

ਰਾਜਪੁਰਾ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ,  2 ਸਰਕਲ ਪ੍ਰਧਾਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ 
 
ਪਿੰਡ ਅਲੂਣਾ ਤੋਂ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ ਸਰਕਲ ਪ੍ਰਧਾਨ ਅਤੇ ਭਾਜਪਾ ਆਗੂ ਨੇ ਕਾਂਗਰਸ ਪਾਰਟੀ ਦਾ ਫੜਿਆ ਪੱਲ
 
ਹਲਕਾ ਰਾਜਪੁਰਾ ਦੇ ਵਿੱਚ ਅਕਾਲੀ ਦਲ ਬਿਲਕੁਲ ਹੀ ਖਤਮ ਹੋਣ ਦੀ ਤਾਦਾਦ ਤੇ, ਹੁਣ ਤੱਕ ਕਈ ਸਰਕਲ ਪ੍ਰਧਾਨ ਛੱਡ ਚੁੱਕੇ ਹਨ ਪਾਰਟੀ
 
ਰਾਜਪੁਰਾ 9 ਅਕਤੂਬਰ (ਗੁਰਪ੍ਰੀਤ ਧੀਮਾਨ)
 
ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ। ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੌਜੂਦਾ ਸਰਕਲ ਪ੍ਰਧਾਨ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ। ਜਿਨਾਂ ਨੂੰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਵੱਲੋਂ ਪਾਰਟੀ ਚਿੰਨ੍ਹ ਦਾ ਮਫਲਰ ਪਾ ਕੇ ਸ਼ਾਮਿਲ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅੱਜ ਰਾਜਪੁਰਾ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਬਲ ਮਿਲਿਆ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਜਪੁਰਾ ਦੇ ਵਿੱਚ ਥੰਮ ਮੰਨੇ ਜਾਣ ਵਾਲੇ ਸਰਕਲ ਪ੍ਰਧਾਨ ਕਰਨੈਲ ਸਿੰਘ ਹਰਿਆਉ, ਸਰਕਲ ਪ੍ਰਧਾਨ ਅਸ਼ੋਕ ਅਲੂਣਾ, ਭਾਰਤੀ ਜਨਤਾ ਪਾਰਟੀ ਤੋਂ ਫਤਿਹ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ। ਜਿਸ ਤੇ ਮੈਂ ਆਪਣਾ ਸਵਾਗਤ ਕਰਦਾ ਹਾਂ ਅਤੇ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਿੰਡਾਂ ਦੇ ਵਿੱਚ ਇੱਕ ਵੀ ਇੱਟ ਤੱਕ ਨਹੀਂ ਲੱਗੀ। ਜਿਸ ਨੂੰ ਦੇਖਦਿਆਂ ਹੋਇਆਂ ਅੱਜ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਦੇ ਸਮੇਂ ਵਿੱਚ ਜੋ ਵਿਕਾਸ ਰਾਜਪਰਾ ਦਾ ਹੋਇਆ ਹੈ ਜਿਸ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੇ ਵੱਲੋਂ ਉਹਨਾਂ ਦੀ ਪੰਚਾਇਤਾਂ ਅਤੇ ਸਭ ਤੋਂ ਸਾਫ ਸ਼ਹਿਰ ਦਾ ਅਵਾਰਡ ਮਿਲਿਆ ਸੀ ਪਰੰਤੂ ਅੱਜ ਰਾਜਪੁਰਾ ਦੇ ਹਾਲਾਤ ਬੱਦ ਤੋਂ ਬਦਤਰ ਹੋ ਚੁੱਕੇ ਹਨ। 
 
Continues below advertisement

JOIN US ON

Telegram