ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਐ-ਸੁਖਬੀਰ ਬਾਦਲ
ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਐ, ਜਿੰਨ੍ਹਾ ਦੇ ਕਾਗਜ ਰੱਦ ਕੀਤੇ ਉਹ ਧਰਨੇ 'ਤੇ ਬੈਠੇ
‘ਆਪ’ ਦੇ ਉਮੀਦਵਾਰਾਂ ਤੋਂ ਬਿਨਾਂ ਬਾਕੀ ਸਾਰੇ ਉਮੀਦਵਾਰਾਂ ਦੇ ਪਹਿਲਾਂ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਵਾਪਸ ਕਰਵਾ ਦਿੱਤੇ ਅਤੇ ਮਗਰੋਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਅਫਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਕਤਸਰ ਦੇ ਡੀਸੀ ਤੋਂ ਲੈ ਕੇ ਰਿਟਰਨਿੰਗ ਅਫਸਰਾਂ ਤੱਕ ਸਭ ਨੂੰ ਹਾਈ ਕੋਰਟ ’ਚ ਲੈ ਕੇ ਜਾਵਾਂਗੇ, ਸੀਬੀਆਈ ਜਾਂਚ ਕਰਾਵਾਂਗੇ, ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੇ, ਇਹ ਸਾਰੇ ਅੰਦਰ ਹੋਣਗੇ। ਉਨ੍ਹਾਂ ਕਿਹਾ ਕਿ ਕਈ ਅਫਸਰ ਤਾਂ ਛੁੱਟੀ ਜਾਣਾ ਚਾਹੁੰਦੇ ਸੀ ਪਰ ਕਥਿਤ ਤੌਰ ’ਤੇ ਸਰਕਾਰ ਨੇ ਉਨ੍ਹਾਂ ਨੂੰ ਵਿਜੀਲੈਂਸ ’ਚ ਫਸਾਉਣ ਤੇ ਨੌਕਰੀ ਤੋਂ ਕੱਢਣ ਦਾ ਡਰਾਵਾ ਦੇ ਕੇ ਅੱਧੀ ਰਾਤ ਨੂੰ ਨਾਮਜ਼ਦਗੀ ਪੱਤਰ ਰੱਦ ਕਰਵਾਏ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਮਨਤਾਰ ਸਿੰਘ ਬਰਾੜ, ਸ਼ੇਰ ਸਿੰਘ ਮੰਡ, ਬਸੰਤ ਸਿੰਘ ਕੰਗ, ਗੁਰਦੀਪ ਸਿੰਘ ਮੱੜਮੱਲੂ ਸਣੇ ਮੌਜੂਦ ਸਨ। ਮਗਰੋਂ ਸੁਖਬੀਰ ਬਾਦਲ ਡੀਸੀ ਨੂੰ ਮਿਲਣ ਲਈ ਦਫਤਰ ਗਏ ਪਰ ਡੀਸੀ ਰਾਜੇਸ਼ ਤ੍ਰਿਪਾਠੀ ਛੁੱਟੀ ’ਤੇ ਹੋਣ ਕਰਕੇ ਉਹ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲੇ। ਉਨ੍ਹਾਂ ਨਾਮਜ਼ਦਗੀ ਪੱਤਰ ਰੱਦ ਹੋਣ ਸਬੰਧੀ ਰੋਸ ਪ੍ਰਗਟ ਕਰਦਿਆਂ ਵੇਰਵੇ ਮੰਗੇ ਜੋ ਏਡੀਸੀ ਵੱਲੋਂ ਜਲਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਗਿਆ।