ਅਕਾਲੀ ਦਲ ਵਿਰੋਧੀ ਧੜੇ ਬਾਰੇ ਬਿਕਰਮ ਮਜੀਠੀਆ ਨੇ ਕਹੀ ਵੱਡੀ ਗੱਲ
ਅਕਾਲੀ ਦਲ ਵਿਰੋਧੀ ਧੜੇ ਬਾਰੇ ਬਿਕਰਮ ਮਜੀਠੀਆ ਨੇ ਕਹੀ ਵੱਡੀ ਗੱਲ
ਅੰਮ੍ਰਿਤਸਰ (ਅਸ਼ਰਫ਼ ਢੁੱਡੀ)
ਅੰਮ੍ਰਿਤਸਰ ਵਿੱਚ ਅੱਜ ਬਿਕਰਮ ਮਜੀਠੀਆ ਅਦਾਲਤ ਵਿਖੇ ਪਹੁੰਚੇ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੇਸ਼ ਹੋਣ ਦੇ ਹੁਕਮ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਬਿਕਰਮ ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਹਾਂ। ਨਿਮਾਨੇ ਸਿੱਖ ਵਜੋਂ ਹਰੇਕ ਨੂੰ ਗੁਰੂ ਦੇ ਚਰਨਾਂ ਵਿੱਚ ਢਹਿ ਢੇਰੀ ਹੋ ਜਾਣਾ ਚਾਹੀਦਾ ਹੈ । ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਨਹਾਰ ਹੈ । ਮੈ ਵਿਰੋਧੀਆ ਨੂੰ ਸਲਾਹ ਦੇਉਂਗਾ ਕਿ ਵਿਰੋਧੀ ਜੋ ਅਜ ਬਣ ਗਏ ਹਨ । ਉਨਾ ਨੇ ਵੀ ਵਜਾਰਤਾਂ ਹੰਡਾਈਆਂ ਹਨ । ਤੁਸੀ ਹੁਣ ਅਲਗ ਹੋਏ ਹੋ ਤੁਸੀ ਵੀ ਨਾਲ ਹੀ ਰਹੇ ਹੋ ਤੁਸੀਂ ਵੀ ਨਾਲ ਹੀ ਆ ਜਾਇਓ । ਜੋ ਹੁਣ ਇਹ ਸਲਾਹ ਦੇ ਰਹੇ ਹੈ ਕਿ ਫੈਸਲਾ ਇਸ ਤਰਾਂ ਨਹੀਂ ਉਸ ਤਰਾਂ ਹੋਵੇ । ਇਨ੍ਹਾਂ ਗੱਲਾਂ ਤੋ ਪਤਾ ਲਗ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ਼ ਰਖਦੇ ਹਨ ਇਸ ਤੋ ਹੀ ਸਪਸ਼ਟ ਹੋ ਰਿਹਾ ਹੈ । ਮੈ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਵੀ ਰਾਜਨਿਤਿਕ ਟਿਪਣੀ ਨਹੀ ਕਰੁੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀ ਹੈ ।