Lok sabha election| ਪਿੰਡਾਂ 'ਚ BJP ਲਈ ਔਖਾ ਹੋਇਆ ਪ੍ਰਚਾਰ,ਕਿਸਾਨਾਂ ਨੇ ਅੱਧਾ ਘੰਟਾ ਘੇਰੀ ਰੱਖੇ ਲੀਡਰ
Lok sabha election| ਪਿੰਡਾਂ 'ਚ BJP ਲਈ ਔਖਾ ਹੋਇਆ ਪ੍ਰਚਾਰ,ਕਿਸਾਨਾਂ ਨੇ ਅੱਧਾ ਘੰਟਾ ਘੇਰੀ ਰੱਖੇ ਲੀਡਰ
#Amritsar #flags #Farmers #LokSabhaelection #Punjab #CMMann #BhagwantMann #SukhbirBadal #Rajawarring #PartapBajwa #BJP #Suniljakhar #Punjabcongress #Harsimratbadal #RahulGandhi #PMModi #abpsanjha #abplive
ਹੱਥਾਂ ਵਿੱਚ ਕਾਲੇ ਝੰਡੇ ਅਤੇ ਜ਼ੁਬਾਨ ਤੇ ਸਰਕਾਰਾਂ ਲਈ ਤਲਖ਼ ਨਾਅਰੇ, ਅੰਮ੍ਰਿਤਸਰ ਦੇ ਲੋਪੋਕੇ ਦੀਆਂ ਨੇ, ਪਿੰਡ ਰਾਣੀਆ ਵਿੱਚ ਬੀਜੇਪੀ ਲੀਡਰਾਂ ਦਾ ਕਿਸਾਨ ਨੇ ਵਿਰੋਧ ਕੀਤਾ ਹੈ, ਬੀਜੇਪੀ ਦੇ ਰਾਜਾਸਾਂਸੀ ਹਲਕੇ ਦੇ ਇੰਚਾਰਜ ਮੁਖਵਿੰਦਰ ਸਿੰਘ ਨੂੰ ਕਿਸਾਨਾਂ ਨੇ ਅੱਧਾ ਘੰਟਾ ਉੱਥੇ ਰੋਕੀ ਰੱਖਿਆ, ਜਾਣਕਾਰੀ ਮੁਤਾਬਿਕ ਅਕਸਰ ਦੇਰ ਸ਼ਾਮ ਹਲਕੇ ਦੇ ਪਿੰਡਾਂ ਵਿੱਚ ਬੀਜੇਪੀ ਦੇ ਹਲਕਾ ਇੰਚਾਰਜ ਪ੍ਰਚਾਰ ਕਰਨ ਆਉਂਦੇ ਨੇ ਪਰ ਕਿਸਾਨਾਂ ਨੇ ਇਸ ਵਾਰ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ, ਕਿਸਾਨ ਮਜ਼ਦੂਰ ਸੰਘਰਸ਼ ਨਾਲ ਸਬੰਧਿਤ ਇਹ ਕਿਸਾਨ ਨੇ ਜਿੰਨਾਂ ਨੇ ਬੀਜੇਪੀ ਲੀਡਰ ਘੇਰੇ, ਵੈਸੇ ਇਸ ਮੌਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਅਜਿਹੀਆਂ ਤਸਵੀਰਾਂ ਆ ਰਹੀਆਂ ਨੇ ਕਿਉਂਕਿ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਕਿ ਬੀਜੇਪੀ ਲੀਡਰਾਂ ਦਾ ਵਿਰੋਧ ਕਰਨਾ, ਕੈਂਡੀਡੇਟਸ ਤੋਂ ਸਵਾਲ ਪੁੱਛਣੇ ਨੇ ਕਿਉਂਕਿ ਕਿਸਾਨਾਂ ਨੇ ਮੋਦੀ ਸਰਕਾਰ ਨਾਲ ਆਢਾ ਲਾਇਆ ਹੋਇਆ, ਕਿਸਾਨ MSP ਦੀ ਕਾਨੂੰਨੀ ਗਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਿਨੌਰੀ ਬੌਰਡਰ ਤੇ ਬੈਠੇ ਹੋਏ ਹਨ ਪਰ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਅਤੇ ਨਾਲ ਹੀ ਕਿਸਾਨਾਂ ਨਾਲ ਹੋਏ ਤਸ਼ਦੱਦ ਦੇ ਮਸਲੇ ਤੇ ਵੀ ਬੀਜੇਪੀ ਸਰਕਾਰ ਘਿਰ ਰਹੀ, ਨਤੀਜਾ ਪੰਜਾਬ ਵਿੱਚ ਬੀਜੇਪੀ ਲੀਡਰਾਂ ਨੂੰ ਵਿਰੋਧ ਸਹਿਣਾ ਪੈ ਰਿਹਾ |