ਕੈਪਟਨ ਅਮਰਿੰਦਰ ਸਿੰਘ ਤੇ BJP ਦਾ ਹੋਵੇਗਾ ਰਲੇਵਾਂ, ਕੈਪਟਨ ਦੇ ਸਿਆਸੀ ਭਵਿੱਖ 'ਤੇ ਸਵਾਲ ਖੜੇ ਕਰ ਰਹੇ ਵਿਰੋਧੀ

Continues below advertisement

ਕੈਪਟਨ ਨੂੰ NDA ਵੱਲੋਂ ਉਪ ਰਾਸ਼ਟਰਪਤੀ ਉਮੀਦਵਾਰ (Vice Presidential candidate) ਬਣਾਏ ਜਾਣ ਦੇ ਕਿਆਸਾਂ ਤੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਬਾਗੋਬਾਗ ਹੈ ਪਰ ਵਿਰੋਧੀ ਕੈਪਟਨ ਦੇ ਸਿਆਸੀ ਭਵਿੱਖ ਬਾਬਤ ਸਵਾਲ ਖੜੇ ਕਰ ਰਹੇ। ਨਾ ਸਿਰਫ ਉਮੀਦਵਾਰੀ ਖ਼ਬਰ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਰਲੇਵਾਂ BJP ਚ ਹੋ ਸਕਦਾ ਅਤੇ NDA ਕੈਪਟਨ ਨੂੰ ਆਪਣਾ ਉਪ ਰਾਸ਼ਟਰਪਤੀ ਦਾ ਉਮੀਦਵਾਰ ਵੀ ਬਣਾ ਸਕਦਾ। ਕਿਆਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਸੀ ਕਿ ਕੈਪਟਨ ਅਮਰਿੰਦਰ ਸਿੰਘ BJP 'ਚ ਸ਼ਾਮਿਲ ਹੋ ਸਕਦੇ ਪਰ ਕੈਪਟਨ ਨੇ ਵਿਧਾਨ ਸਭਾ ਚੋਣਾਂ ਲੜਣੀਆਂ ਤੇ BJP ਵਡੇਰੀ ਉਮਰ ਦੇ ਲੀਡਰਾਂ ਨੂੰ ਟਿਕਟ ਨਹੀਂ ਦਿੱਤੀ। ਇਸੇ ਲਈ ਕੈਪਟਨ ਨੇ ਆਪਣੀ ਪਾਰਟੀ ਹੀ ਬਣਾ ਲਈ ਤੇ ਬੀਜੇਪੀ ਨਾਲ ਗਠਜੋੜ ਕਰ ਲਿਆ। ਹੁਣ ਰਲੇਵਾਂ ਹੀ ਹੋ ਸਕਦਾ ਅਜਿਹੀਆਂ ਖ਼ਬਰਾਂ ਤੇ ਫਿਰ ਭਲਾ ਕੈਪਟਨ ਦੇ ਵਿਰੋਧੀ ਸਵਾਲ ਖੜੇ ਕਰਨ ਤੋਂ ਕਿਵੇਂ ਪਿੱਛੇ ਹਟਦੇ।

Continues below advertisement

JOIN US ON

Telegram