ਪੰਜਾਬ ਟ੍ਰਾਂਸਪੋਰਟ ਮੰਤਰੀ ਨੇ ਕਾਂਗਰਸ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਂਚ ਦੇ ਦਿੱਤੇ ਆਦੇਸ਼
Continues below advertisement
ਅੰਮ੍ਰਿਤਸਰ(Amritsar) ਅੱਜ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ (Punjab Congress) ਸਰਕਾਰ ਵੇਲੇ ਟਰਾਂਸਪੋਰਟ (Punjab Transport) ਬੇੜੇ 'ਚ ਸ਼ਾਮਿਲ ਹੋਈਆਂ ਕਰੀਬ 800 ਬੱਸਾਂ ਦੀ ਜਾਂਚ ਦੇ ਆਦੇਸ਼ ਜਾਰੀ ਹੋਏ ਹਨ। ਦੱਸ ਦਈਏ ਕਿ ਟ੍ਰਾਂਸਪੋਰਟ ਮਤੰਰੀ ਨੇ ਬੱਸਾਂ 'ਚ ਘਟੀਆਂ ਮਟੀਰੀਅਲ ਵਰਤਣ ਦੇ ਇਲਜ਼ਾਮ ਲਾਉਂਦਿਆਂ ਜਾਂਦ ਦੇ ਆਦੇਸ਼ ਜਾਰੀ ਕੀਤੇ ਹਨ। ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
Continues below advertisement
Tags :
Punjab News Amritsar Punjab Congress Amritsar Transport Minister Sachkhand Sri Harmandir Sahib Laljit Singh Bhullar Substandard Material In Buses