19 ਸਤੰਬਰ ਨੂੰ ਭਾਜਪਾ 'ਚ ਰਲੇਵਾਂ ਕਰ ਰਹੀ Captain Amarinder Singh ਦੀ ਪਾਰਟੀ PLC!

Captain Amarinder Singh: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਦਿੱਲੀ ਸਥਿਤ ਹੈੱਡਕੁਆਰਟਰ 'ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਲੈਣਗੇ। ਕੈਪਟਨ ਆਪਣੇ ਪੁੱਤਰ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਅਤੇ ਪੋਤੇ ਨਿਰਵਾਣ ਸਿੰਘ ਨਾਲ ਭਾਜਪਾ ਦਾ ਹੱਥ ਫੜਨ ਜਾ ਰਹੇ ਹਨ। ਉਨ੍ਹਾਂ ਦੀ ਪਾਰਟੀ ਦਾ ਅਧਿਕਾਰਤ ਤੌਰ 'ਤੇ 19 ਸਤੰਬਰ ਨੂੰ ਭਾਜਪਾ 'ਚ ਰਲੇਵਾਂ ਹੋ ਜਾਵੇਗਾ। ਅਜਿਹੇ 'ਚ ਪੰਜਾਬ ਦੀ ਸਿਆਸਤ 'ਚ ਕੁਝ ਦਿਲਚਸਪ ਬਦਲਾਅ ਹੋਣ ਦੀ ਚਰਚਾ ਹੈ।

JOIN US ON

Telegram
Sponsored Links by Taboola