Punjab ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਲਈ ਵੱਡੀ ਖ਼ਬਰ, ਹੁਣ ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਮਿਲੇਗੀ ਇਹ ਸਹੂਲਤ

Continues below advertisement

ਪੰਜਾਬ ਦੀਆਂ ਜੇਲ੍ਹਾਂ ਵਿੱਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਸਰਕਾਰ ਨੇ ਇੱਕ ਨਵਾਂ ਕਦਮ ਚੁੱਕਿਆ ਹੈ। ਗਲਵਕੜੀ ਸਕੀਮ ਤਹਿਤ ਕੈਦੀ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਪਰਿਵਾਰ ਨਾਲ ਕਰੀਬ 1 ਘੰਟਾ ਮੁਲਾਕਾਤ ਕਰ ਸਕਣਗੇ। ਉਸ ਇੱਕ ਘੰਟੇ ਵਿੱਚ ਕੈਦੀ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਸਕਦੇ ਹਨ। ਚਾਹ - ਪਾਣੀ ਪੀ ਸਕਦੇ ਹਨ। ਇਸ ਦਾ ਲਾਭ ਸਿਰਫ਼ ਉਨ੍ਹਾਂ ਕੈਦੀਆਂ ਨੂੰ ਮਿਲੇਗਾ, ਜਿਨ੍ਹਾਂ ਦਾ ਜੇਲ੍ਹ ਵਿੱਚ ਆਚਰਣ ਚੰਗਾ ਹੋਵੇਗਾ। ਵੀਰਵਾਰ ਨੂੰ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਪਹੁੰਚ ਕੇ ਇਸ ਸਹੂਲਤ ਦਾ ਉਦਘਾਟਨ ਕੀਤਾ। ਇਸ ਦਾ ਲਾਭ ਆਨਲਾਈਨ ਬੁਕਿੰਗ ਕਰਕੇ ਲਿਆ ਜਾ ਸਕਦਾ ਹੈ।

Continues below advertisement

JOIN US ON

Telegram