Charanjit Channi ਨੇ ਪੰਜਾਬ ਦਾ ਪੁੱਤ ਹੋਣ ਦਾ ਫਰਜ ਅਦਾ ਕੀਤਾ-Tarsem Singh
Charanjit Channi ਨੇ ਪੰਜਾਬ ਦਾ ਪੁੱਤ ਹੋਣ ਦਾ ਫਰਜ ਅਦਾ ਕੀਤਾ-Tarsem Singh
ਲੁਧਿਆਣਾ ਦੇ ਸਾਹਨੇਵਾਲ ਗੁਰਦੁਆਰਾ ਰੇਰੂ ਸਾਹਿਬ ਵਿਚ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਲੋਕ ਸਭਾ ਮੈਂਬਰ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਸਨਮਾਨ ਕੀਤਾ ਗਿਆ ਜਿੱਥੇ ਕਿ ਸਰਬਜੀਤ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਸੰਪਰਕ ਲਹਿਰ ਚਲਾਈ ਜਾ ਰਹੀ ਹੈ। ਸੰਤਾ ਸਿੰਘ ਉਮੈਦਪੁਰੀ ਵੱਲੋ ਉਹਨਾ ਨੂੰ ਬੁਲਾਇਆ ਗਿਆ ਸੀ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਬੋਲਣ ਦੀ ਇਜਾਜਤ ਨਹੀਂ ਮਿਲੀ ਉਹਨਾਂ ਨੇ ਬੰਦੀ ਸਿੰਘਾ ਅਤੇ ਅਤੇ ਅਮ੍ਰਿਤਪਾਲ ਸਿੰਘ ਤੇ ਬੋਲਣਾ ਸੀ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਵਲੋ ਪੰਥ ਦੇ ਹਿਮਾਇਤੀਆਂ ਨਾਲ ਮਿਲ ਕੇ ਐੱਸ ਜੀ ਪੀ ਸੀ ਚੋਣਾਂ ਵਿਚ ਭਾਗ ਲਿਆ ਜਾਵੇਗਾ ਖਾਲਸਾ ਨੇ ਕਿਹਾ ਕਿ ਅਮ੍ਰਿਤਪਾਲ ਦੀ ਚੜ੍ਹਤ ਦੇਖ ਦੀ ਝਾੜੂ ਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਮ੍ਰਿਤਪਾਲ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਮੁਹਿੰਮ ਚਲਾਈ ਸੀ ਜੋ ਕਿ ਸਰਕਾਰ ਨੂੰ ਹਜਮ ਨਹੀਂ ਹੋਈ ਨਾ ਤਾਂ ਅੰਮ੍ਰਿਤਪਾਲ ਕੋਲੋਂ ਕੋਈ ਹਥਿਆਰ ਮਿਲਿਆ ਨਾ ਹੀ ਕਿਸੇ ਦੇਸ਼ ਨਾਲ ਕੋਈ ਸੰਬੰਧ ਮਿਲੇ ਪਰ ਫਿਰ ਵੀ ਉਸ ਨਾਲ ਧੱਕਾ ਹੋ ਰਿਹਾ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਉਹਨਾਂ ਵੱਲੋਂ ਅੰਮ੍ਰਿਤਪਾਲ ਦੇ ਪਿਤਾ ਦੇ ਨਾਲ ਸਲਾਹ ਕਰਕੇ ਚੋਣਾਂ ਲੜੀਆਂ ਜਾਣਗੀਆਂ