ਆਪ 'ਚ ਸ਼ਾਮਿਲ ਹੋਏ ਚੀਨਾ ਸੰਧੂ ਨੇ ਸੁਖਬੀਰ ਬਾਦਲ ਬਾਰੇ ਕਹੀ ਵੱਡੀ ਗੱਲ

Continues below advertisement
ਫਿਰੋਜ਼ਪੁਰ ਲੋਕ ਸਭਾ ਹਲਕਾ (ਅਸ਼ਰਫ਼ ਢੁੱਡੀ ਦੀ ਰਿਪੋਰਟ)
 

ਨਵੇਂ ਨਵੇਂ ਆਪ ਚ ਸ਼ਾਮਿਲ ਹੋਏ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ ਦਲ ਦੇ ਚੀਨਾ ਸੰਧੂ ਨੇ ਕਿਹਾ ਕਿ ਸਵ ਪ੍ਰਕਾਸ਼ ਸਿੰਘ ਬਾਦਲ ਵਿੱਚ ਜੋ ਖੂਬੀਆਂ ਸੀ ਉਹ ਸੁਖਬੀਰ ਬਾਦਲ ਵਿੱਚ ਨਹੀਂ ਹਨ । ਆਮ ਆਦਮੀ ਪਾਰਟੀ ਦੇ ਫਿਰੋਜਪੁਰ ਤੋ ਲੋਕ ਸਭਾ ਚੋਣ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਇਸ ਸੀਟ ਤੋਂ ਜਿੱਤ ਹਾਸਿਲ ਕਰਨਗੇ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਸੋਚ ਨੂੰ ਲੈ ਕੇ ਚਲ ਰਹੇ ਹਨ ਉਮੀਦ ਹੈ ਕਿ ਪੰਜਾਬ ਨੂੰ ਉਪਰ ਲੈ ਕੇ ਜਾਣਗੇ । ਅਕਾਲੀ ਦਲ ਨੂੰ ਛੱਡਣ ਬਾਰੇ ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਸ਼ਨ ਪਸੰਦ ਆਇਆ ਹੈ ਅਤੇ ਉਹਨਾ ਦਾ ਜੋਸ਼ ਅਤੇ ਜਜਬਾ ਪੰਜਾਬ ਦੇ ਲਈ ਕੰਮ ਕਰਨ ਦਾ ਹੈ । ਇਸ ਵਿਚਾਰਧਾਰਾ ਤੋਂ ਅਸੀਂ ਪ੍ਰਭਾਵਿਤ ਹੋ ਕੇ ਆਪ ਚ ਸ਼ਾਮਿਲ ਹੋਏ ਹਾਂ। 

 
ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ , ਲੀਡਰ ਦੀ ਵਿਚਾਰਧਾਰਾ ਹੁੰਦੀ ਹੈ , ਸਾਡੀ ਸੋਚ ਤੇ ਵਿਚਾਰਧਾਰਾ ਸੁਖਬੀਰ ਬਾਦਲ ਨਾਲ ਨਹੀ ਮਿਲੀ ਇਸ ਲਈ ਸਾਨੂੰ ਅਕਾਲੀ ਦਲ ਛੱਡਣਾ ਪਿਆ ਅਤੇ ਅਸੀਂ ਆਦਮੀ ਪਾਰਟੀ ਨੂੰ ਅਪਣਾਇਆ ਹੈ । 
Continues below advertisement

JOIN US ON

Telegram