Jalalabad Chor Viral Video | ਪਿੰਡ ਮੂਸਾ ਦੇ ਚੋਰ ਨੇ ਰੋ-ਰੋ ਦੱਸੀ ਚੋਰੀ ਕਰਨ ਦੀ ਮਜ਼ਬੂਰੀ, ਲੋਕਾਂ ਨੇ ਕੀਤੀ ਛਿੱਤਰਪਰੇਡ

Continues below advertisement

Jalalabad Chor Viral Video | ਪਿੰਡ ਮੂਸਾ ਦੇ ਚੋਰ ਨੇ ਰੋ-ਰੋ ਦੱਸੀ ਚੋਰੀ ਕਰਨ ਦੀ ਮਜ਼ਬੂਰੀ, ਲੋਕਾਂ ਨੇ ਕੀਤੀ ਛਿੱਤਰਪਰੇਡ
ਜਲਾਲਾਬਾਦ ਬਾਜ਼ਾਰ 'ਚ ਫੜ੍ਹਿਆ ਗਿਆ ਚੋਰ
ਸਕੂਟੀ ਚੋਰੀ ਕਰਕੇ ਭੱਜਣ ਲੱਗਾ ਸੀ ਚੋਰ
ਲੋਕਾਂ ਨੇ ਚੁਸਤੀ ਨਾਲ ਦਬੋਚਿਆ ਚੋਰ  
ਲੋਕਾਂ ਨੇ ਕੀਤੀ ਛਿੱਤਰਪਰੇਡ
ਚੋਰ ਨੇ ਰੋ-ਰੋ ਦੱਸੀ ਚੋਰੀ ਕਰਨ ਦੀ ਮਜ਼ਬੂਰੀ

ਲੋਕਾਂ ਦੀ ਭੀੜ 'ਚ ਜ਼ਮੀਨ 'ਤੇ ਬੈਠਾ ਹੰਝੂ ਵਹਾਅ ਰਿਹਾ ਇਹ ਨੌਜਵਾਨ ਕੋਈ ਜ਼ਰੂਰਤਮੰਦ ਜਾਂ ਮਜ਼ਬੂਰ ਸ਼ਖਸ ਨਹੀਂ ਹੈ
ਬਲਕਿ ਇਹ ਚੋਰ ਹੈ ਜੋ ਕਿ ਜਲਾਲਾਬਾਦ ਦੇ ਭਰੇ ਬਾਜ਼ਾਰ ਚੋਂ ਸਕੂਟੀ ਚੋਰੀ ਕਰ ਫਰਾਰ ਹੋਣ ਲੱਗਾ ਸੀ
ਲੇਕਿਨ ਲੋਕਾਂ ਦੀ ਚੁਸਤੀ ਦਰੁਸਤੀ ਨਾਲ ਦਬੋਚਿਆ ਗਿਆ
ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਛਿੱਤਰਪਰੇਡ ਕੀਤੀ |
ਸਥਾਨਕ ਲੋਕਾਂ ਦੀ ਪੁੱਛ ਪੜਤਾਲ 'ਚ ਚੋਰ ਰੋ ਰੋ ਕੇ ਚੋਰੀ ਕਰਨ ਦੀ ਮਜ਼ਬੂਰੀ ਦਸਦਾ ਨਜ਼ਰ ਆਇਆ |
ਚੋਰ ਦਾ ਕਹਿਣਾ ਸੀ ਕਿ ਕਿ ਉਸਦਾ ਨਾਮ ਬਲਦੇਵ ਹੈ ਤੇ ਉਹ ਮੂਸਾ ਪਿੰਡ ਦਾ ਰਹਿਣ ਵਾਲਾ ਹੈ |
ਉਹ ਨਸ਼ੇ ਦਾ ਆਦਿ ਹੈ , ਘਰ ਪਰਿਵਾਰ ਵਾਲੇ ਉਸਨੂੰ ਘਰ ਦਾਖਲ ਨਹੀਂ ਹੋਣ ਦਿੰਦੇ
ਤੇ ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ ਕਰਦਾ ਹੈ |
ਲੋਕਾਂ ਨੇ ਚੋਰ ਨੂੰ ਪੁਲਿਸ ਹਵਾਲੇ ਕਰ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਤੇ ਨਕੇਲ ਕੱਸਣ ਦੀ ਅਪੀਲ ਕੀਤੀ ਹੈ |

 

Continues below advertisement

JOIN US ON

Telegram