ਜਲੰਧਰ ਜ਼ਿਮਨੀ ਚੋਣਾਂ - ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ
ਜਲੰਧਰ ਜ਼ਿਮਨੀ ਚੋਣਾਂ - ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ
ਜਲੰਧਰ ਜ਼ਿਮਨੀ ਚੋਣਾਂ ਦਾ ਮੁਕਾਬਲਾ ਦਿਲਚਸਪ
ਵੇਖੋ ਕੌਣ ਹੈ ਕਾਂਗਰਸੀ ਉਮੀਦਵਾਰ ਬੀਬੀ ਸੁਰਿੰਦਰ ਕੌਰ
ਜਲੰਧਰ ਨਗਰ ਨਿਗਮ ਦੀ ਸਾਬਕਾ ਡਿਪਟੀ ਮੇਅਰ
5 ਵਾਰ ਲਗਾਤਾਰ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਰਹੇ
20 ਸਾਲ ਤੋਂ ਵੱਧ ਰਾਜਨੀਤੀ ਦਾ ਤਜ਼ਰਬਾ
ਕਾਂਗਰਸ ਦੇ ਮਹਿਲਾ ਮੋਰਚੇ ਦੇ ਆਗੂ
ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ 'ਤੇ ਉਪ ਚੋਣ ਲਈ ਕਾਂਗਰਸ ਨੇ
ਦਹਾਕਿਆਂ ਦੇ ਸਿਆਸੀ ਤਜ਼ਰਬੇ ਵਾਲੀ ਬੀਬੀ ਸੁਰਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਹੈ।
ਸੁਰਿੰਦਰ ਕੌਰ ਜਲੰਧਰ ਨਗਰ ਨਿਗਮ ਦੀ ਸਾਬਕਾ ਡਿਪਟੀ ਮੇਅਰ ਹੈ।
ਇਸ ਤੋਂ ਪਹਿਲਾਂ ਸੁਰਿੰਦਰ ਕੌਰ 5 ਵਾਰ ਲਗਾਤਾਰ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਜਲੰਧਰ ਪੱਛਮੀ ਹਲਕੇ ਵਿੱਚ 20 ਸਾਲ ਤੋਂ ਵੱਧ ਰਾਜਨੀਤੀ ਦਾ ਤਜ਼ਰਬਾ ਵੀ ਹੈ,
ਜੋ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ।
ਸੁਰਿੰਦਰ ਕੌਰ ਕਾਂਗਰਸ ਦੇ ਮਹਿਲਾ ਮੋਰਚੇ ਦੇ ਵੀ ਆਗੂ ਹਨ।
ਜਿਸ 'ਤੇ ਕਾਂਗਰਸ ਨੇ ਦਾਅ ਖੇਡਿਆ ਹੈ |
ਉਮੀਦਵਾਰ ਬਣਾਏ ਜਾਣ 'ਤੇ ਬੀਬੀ ਸੁਰਿੰਦਰ ਕੌਰ ਨੇ ਪਾਰਟੀ ਹਾਈਕਮਾਂਡ ਦਾ ਧਨਵਾਦ ਕੀਤਾ ਹੈ
ਤੇ ਭਰੋਸਾ ਦਿਵਾਇਆ ਹੈ ਕਿ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ
ਦੱਸ ਦਈਏ ਕਿ ਵਿਧਾਇਕ ਸ਼ੀਤਲ ਅੰਗੂਰਾਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਤੇ
ਉਪ ਚੋਣਾਂ ਹੋ ਰਹੀਆਂ ਹਨ |
ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ
ਭਾਜਪਾ ਵਲੋਂ ਸ਼ੀਤਲ ਅੰਗੂਰਾਲ ਚੋਣ ਮੈਦਾਨ ਚ ਹਨ |
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਮੈਦਾਨ ਚ ਉਤਾਰਿਆ
10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ ਆਉਣਗੇ
13 ਜੁਲਾਈ ਨੂੰ ਆਵੇਗਾ।
ਦੇਖਣਾ ਦਿਲਚਸਪ ਹੋਵੇਗਾ ਕਿ ਬਾਜ਼ੀ ਕਿਹੜਾ ਉਮੀਦਵਾਰ ਮਾਰਦਾ ਹੈ