CM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap Bajwa

Continues below advertisement

CM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap Bajwa
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਜਲੰਧਰ ਦੇ ਵਿਚਕਾਰ 11 ਏਕੜ ਦੀ ਪ੍ਰਾਪਰਟੀ ਤਿਆਰ ਕਰਨ ਦੀਆਂ ਖਬਰਾਂ ਮਗਰੋਂ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। 
ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਐਕਸ ਅਕਾਊਂਟ ਤੋਂ ਪੋਸਟ ਕਰਕੇ ਸੀਐਮ ਮਾਨ ਨੂੰ ਨਿਸ਼ਾਨਾ ਬਣਾਇਆ ਹੈ। 

ਆਮ ਆਦਮੀ ਪਾਰਟੀ 'ਤੇ ਸਵਾਲ ਉਠਾਉਂਦਿਆਂ ਬਾਜਵਾ ਨੇ ਕਿਹਾ ਇਹ ਉਹੀ ਲੀਡਰ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਤੇ ਛੋਟੇ ਘਰਾਂ 'ਚ ਰਹਿਣ ਦਾ ਵਾਅਦਾ ਕੀਤਾ ਸੀ। ਬਾਜਵਾ ਨੇ ਐਕਸ 'ਤੇ ਲਿਖਿਆ ਸਤੌਜ ਦੇ ਮਹਾਰਾਜਾ (ਭਗਵੰਤ ਮਾਨ) ਹੁਣ ਜਲੰਧਰ ਦੀ ਇੱਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ। 
ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ 'ਚ ਸਥਿਤ ਮਕਾਨ ਨੰਬਰ 1, 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ, ਸਰ ਜੌਹਨ ਲਾਰੈਂਸ, 1848 ਵਿੱਚ ਇਸ ਘਰ ਵਿੱਚ ਰਹਿਣ ਲਈ ਚਲੇ ਗਏ - ਉਦੋਂ ਤੱਕ, ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ 'ਤੇ 52.71 ਕਰੋੜ ਰੁਪਏ ਖ਼ਰਚ ਕੀਤੇ ਹਨ। ਹਾਲਾਂਕਿ, ਇਹ ਉਹੀ ਆਗੂ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਅਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ। ਹੁਣ ਆਮ ਆਦਮੀ ਵਰਗੀ ਜ਼ਿੰਦਗੀ ਜਿਊਣ ਦੇ ਉਨ੍ਹਾਂ ਦੇ ਵਾਅਦਿਆਂ ਦਾ ਕੀ ਹੋਇਆ?

ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ CM ਮਾਨ ਨੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ਚ ਕਿਰਾਏ ਤੇ ਘਰ ਲਿਆ ਸੀ |
ਤੇ ਹੁਣ ਘਰ ਬਦਲਿਆ ਜਾ ਰਿਹਾ ਹੈ | ਮੀਡੀਆ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। 
ਘਰ ਵਿੱਚ 4 ਡਰਾਇੰਗ ਰੂਮ, 4 ਬੈੱਡਰੂਮ, 3 ਦਫ਼ਤਰੀ ਕਮਰੇ, ਇੱਕ ਬਾਹਰੀ ਬੰਦ ਵਰਾਂਡਾ ਤੇ ਸਹਾਇਕ ਸਟਾਫ ਲਈ ਦੋ ਕਮਰਿਆਂ ਵਾਲੇ ਪਰਿਵਾਰਕ ਫਲੈਟ ਹਨ। ਇਸ ਵਾਰ ਸੀਐਮ ਮਾਨ ਲਈ ਜੋ ਘਰ ਤਿਆਰ ਕੀਤਾ ਜਾ ਰਿਹਾ ਹੈ, ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਘਰ ਦੇ ਅਗਲੇ ਹਿੱਸੇ ਵਿੱਚ ਇੱਕ ਵੱਡਾ ਬਗੀਚਾ ਹੈ ਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦਾ ਹੈ।

Continues below advertisement

JOIN US ON

Telegram