Gurdaspur Paster arrest | ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਕਾਬੂ
Download ABP Live App and Watch All Latest Videos
View In AppGurdaspur Paster arrest | ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਕਾਬੂ
ਭੂਤ ਪ੍ਰੇਤ ਕੱਢਣ ਦੇ ਨਾਂਅ 'ਤੇ ਕੀਤੀ ਸੀ ਕੁੱਟਮਾਰ
ਮੁਲਜ਼ਮ ਪਾਸਟਰ ਸਾਥੀ ਸਮੇਤ ਕਾਬੂ
ਗੁਰਦਾਸਪੁਰ ਨੇ ਪਿੰਡ ਸਿੰਘਪੁਰਾ 'ਚ ਕੁੱਟਿਆ ਸੀ ਨੌਜਵਾਨ
ਪੁਲਿਸ ਨੇ ਕਬਰ 'ਚੋਂ ਲਾਸ਼ ਕਢਵਾ ਕੇ ਕੀਤੀ ਕਾਰਵਾਈ
ਗੁਰਦਾਸਪੁਰ ਨੇ ਪਿੰਡ ਸਿੰਘਪੁਰਾ ’ਚ ਭੂਤ ਪ੍ਰੇਤ ਕੱਢਣ ਦੇ ਨਾਂਅ ਤੇ ਨੌਜਵਾਨ ਨੂੰ ਮਾਰਨ ਵਾਲਾ ਪਾਦਰੀ ਪੁਲਿਸ ਅੜਿਕੇ ਆ ਗਿਆ ਹੈ |
ਪੁਲਸ ਨੇ ਦੋ ਪਾਦਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਹੋਰ ਦੋਸ਼ੀਆਂ ਦੀ ਤਾਲਾਸ਼ ’ਚ ਛਾਪੇਮਾਰੀ ਰਹੀ ਹੈ।
ਜ਼ਿਕਰ ਏ ਖਾਸ ਹੈ ਕਿ ਪਿੰਡ ਸਿੰਘਾਪੁਰਾ ਦੇ ਰਹਿਣ ਵਾਲੇ ਨੌਜਵਾਨ ਸੈਮੂਅਲ ਮਸੀਹ ਦੀ ਸਿਹਤ ਖ਼ਰਾਬ ਸੀ ।
ਉਸ ਦੀ ਸਿਹਤ ਵਿੱਚ ਸੁਧਾਰ ਲਈ ਪਰਿਵਾਰ ਨੇ ਪਾਸਟਰ ਯਾਕੂਬ ਮਸੀਹ ਨੂੰ ਉਨ੍ਹਾਂ ਦੇ ਘਰ ਆ ਕੇ ਦੁਆ ਕਰਨ ਲਈ ਕਿਹਾ।
21 ਅਗਸਤ ਨੂੰ ਯਾਕੂਬ ਮਸੀਹ ਆਪਣੇ ਨਾਲ ਬਲਜੀਤ ਸਿੰਘ ਉਰਫ਼ ਸੋਨੂੰ ਸਮੇਤ 8 ਅਣਪਛਾਤੇ ਵਿਅਕਤੀ ਲੈ ਕੇ ਆਇਆ
ਪਰ ਦੁਆ ਕਰਨ ਦੇ ਨਾਲ ਹੀ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਭੂਤ ਪ੍ਰੇਤ ਦੀ ਆਤਮਾ ਦੀ ਗੱਲ ਕਹਿ ਕੇ ਕੁੱਟਿਆ।
ਕਰੀਬ ਦੋ ਘੰਟੇ ਦੀ ਕੁੱਟਮਾਰ ਤੋਂ ਬਾਅਦ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਮੰਜੇ ’ਤੇ ਬਿਠਾ ਦਿੱਤਾ ਅਤੇ ਉੱਥੋਂ ਚਲੇ ਗਏ।
ਬਾਅਦ ਵਿਚ ਜਾਂਚ ਵਿਚ ਪਤਾ ਲੱਗਾ ਕਿ ਸੈਮੂਅਲ ਮਸੀਹ ਮਰ ਚੁੱਕਾ ਸੀ।
ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਦਬਾਅ ਹੇਠ ਸੈਮੂਅਲ ਮਸੀਹ ਦਾ ਸਸਕਾਰ ਕਰਕੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਸੀ |
ਲੇਕਿਨ ਮਾਮਲੇ ਦਾ ਪਤਾ ਲੱਗਣ ਤੇ ਪੁਲਿਸ ਨੇ ਕਬਰ ਚੋਂ ਲਾਸ਼ ਕਢਵਾ ਕੇ ਕਾਰਵਾਈ ਕੀਤੀ
ਤੇ ਮੁਲਜ਼ਮ ਪਾਦਰੀ ਨੂੰ ਉਸਦੇ ਸਾਥੀ ਸਮੇਤ ਕਾਬੂ ਕਰ ਲਿਆ |