Diljit Dosanjh in Border 2 | ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ
Diljit Dosanjh in Border 2 | ਸੰਨੀ ਦਿਓਲ ਦੀ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਹੋਈ ਐਂਟਰੀ
ਸੰਨੀ ਦਿਓਲ ਦੀ ‘ਬਾਰਡਰ 2’ ਵਿੱਚ ਵਰੁਣ ਧਵਨ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਐਂਟਰੀ ਹੋ ਗਈ ਹੈ। ਗਾਇਕ-ਅਦਾਕਾਰ ਦਿਲਜੀਤ ਦੁਸਾਂਝ ‘ਬਾਰਡਰ 2’ ਦੇ ਕਲਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ। ਮੇਕਰਸ ਅਤੇ ਅਦਾਕਾਰ ਸੰਨੀ ਦਿਓਲ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, "ਬਾਰਡਰ 2 ਦੀ ਬਟਾਲੀਅਨ ਵਿੱਚ ਸਿਪਾਹੀ @ ਦਿਲਜੀਤ ਦੋਸਾਂਝ ਦਾ ਸੁਆਗਤ ਹੈ।"
ਉਥੇ ਹੀ ਟੀ-ਸੀਰੀਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤਾ, "ਬਾਰਡਰ ਟੂ" ਪਰਿਵਾਰ ਹੁਣ ਵੱਡਾ ਹੋ ਗਿਆ ਹੈ! ਇਸ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਹੈ।
ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਦਿਲਜੀਤ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ। ..
ਉਥੇ ਹੀ ਦਿਲਜੀਤ ਦੁਸਾਂਝ ਨੇ ਵੀ ਇਸ ਬਾਰੇ ਪੋਸਟ ਕਰਦਿਆਂ ਲਿਖਿਆ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ।
ਪੰਜਾਬੀ ਸੁਪਰਸਟਾਰ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ,ਕਿ “ਦੁਸ਼ਮਣ ਪਹਿਲੀ ਗੋਲੀ ਚਲਾਏਗਾ ਅਤੇ ਆਖਰੀ ਗੋਲੀ ਅਸੀਂ ਚਲਾਵਾਂਗੇ!
ਮੈਂ ਅਜਿਹੀ ਤਾਕਤਵਰ ਟੀਮ ਦੇ ਨਾਲ ਖੜ੍ਹਨ ਅਤੇ ਆਪਣੇ ਸੈਨਿਕਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਮਾਣ ਮਹਿਸੂਸ ਕਰਦਾ ਹਾਂ! #ਬਾਰਡਰ2।"
ਪੋਸਟ।...
ਤੁਹਾਨੂੰ ਦੱਸ ਦੇਈਏ ਕਿ ਬਾਰਡਰ 2 ਜੇਪੀ ਦੱਤਾ ਦੀ 1997 ਦੀ ਹਿੱਟ ਵਾਰ ਡਰਾਮਾ ਬਾਰਡਰ ਦਾ ਸੀਕਵਲ ਹੈ। 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਬਣੀ ਇਸ ਫਿਲਮ ‘ਚ ਸੰਨੀ ਦਿਓਲ, ਸੁਨੀਲ ਸ਼ੈਟੀ, ਜੈਕੀ ਸ਼ਰਾਫ, ਅਕਸ਼ੈ ਖੰਨਾ, ਕੁਲਭੂਸ਼ਣ ਖਰਬੰਦਾ ਅਤੇ ਪੁਨੀਤ ਈਸਰ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਫਿਲਮ ਦੇ ਨਿਰਦੇਸ਼ਨ ਤੋਂ ਲੈ ਕੇ ਕਹਾਣੀ ਅਤੇ ਸਟਾਰ ਕਾਸਟ ਤੱਕ ਸਭ ਕੁਝ ਕਮਾਲ ਦਾ ਸੀ।
ਇਸ ਵਾਰ ਫਿਲਮ ਬਾਰਡਰ 2 ਦਾ ਨਿਰਦੇਸ਼ਨ ਜੇਪੀ ਦੱਤਾ ਨਹੀਂ ਬਲਕਿ ਨਿਰਦੇਸ਼ਕ ਅਨੁਰਾਗ ਸਿੰਘ ਕਰਨਗੇ। ਇਸ ਤੋਂ ਪਹਿਲਾਂ ਉਹ ਦਿਲ ਬੋਲੇ ਹੜੱਪਾ, ਜੱਟ ਐਂਡ ਜੂਲੀਅਟ, ਪੰਜਾਬ 1984 ਅਤੇ ਕੇਸਰੀ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਮੇਕਰਸ ਨੇ ਅਜੇ ਫਿਲਮ ਦੀ ਬਾਕੀ ਕਾਸਟ ਦਾ ਐਲਾਨ ਨਹੀਂ ਕੀਤਾ ਹੈ। ਬਾਰਡਰ 2 ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਕਰਨਗੇ।
ਸੋ ਬਾਰਡਰ ਟੂ" 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਜਿਸਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।